Site icon TheUnmute.com

ਜੇ.ਸੀ ਬੋਸ ਯੂਨੀਵਰਸਿਟੀ ‘ਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਚੁੱਕੀ ਵੋਟਰ ਸਹੁੰ

Yamunanagar

ਚੰਡੀਗੜ੍ਹ, 8 ਅਪ੍ਰੈਲ 2024: ਜੇ.ਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਅੱਜ ਦੇਸ਼ ਦੀ ਲੋਕਤਾਂਤਰਿਕ ਰਿਵਾਇਤਾਂ ਨੂੰ ਬਣਾਏ ਰੱਖਣ ਅਤੇ ਚੋਣ ਪ੍ਰਕ੍ਰਿਆ ਵਿਚ ਭਾਗੀਦਾਰੀ ਦੇ ਲਈ ਵੋਟਰ ਸਹੁੰ ਚੁੱਕੀ | ਉਨ੍ਹਾਂ ਨੇ 25 ਮਈ, 2024 ਨੁੰ ਹੋਣ ਵਾਲੇ ਲੋਕ ਸਭਾ ਚੋਣ ਦੌਰਾਨ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦਾ ਵੀ ਸੰਕਲਪ ਲਿਆ।

ਵੋਟਰ ਸਹੁੰ ਪ੍ਰੋਗ੍ਰਾਮ ਦਾ ਪ੍ਰਬੰਧ ਨੋਡਲ ਅਧਿਕਾਰੀ (ਚੋਣ ਗਤੀਵਿਧੀ) ਪ੍ਰੋਫੈਸਰ ਵਾਸਦੇਵ ਮਲਹੋਤਰਾ ਵੱਲੋਂ ਯੁਨੀਵਰਸਿਟੀ ਦੇ ਵਿਦਿਆਰਥੀ ਭਲਾਹੀ ਦਫਤਰ ਅਤੇ ਐਨਐਸਐਸ ਇਕਾਈ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ 400 ਤੋਂ ਵੱਧ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਵੋਟਰ ਸਹੁੰ ਦਵਾਈ ਗਈ।

ਵੋਟਰ ਸਹੁੰ ਪ੍ਰੋਗ੍ਰਾਮ ਵਿਚ ਰਜਿਸਟਰਾਰ ਡਾ. ਮੇਹਾ ਸ਼ਰਮਾ, ਵਿਦਿਆਰਥੀ ਭਲਾਈ ਡਾਊਂਡਰ ਪ੍ਰੋਫੈਸਰ ਮਨੀਸ਼ ਵਸ਼ਿਸ਼ਠ , ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਪ੍ਰੋਫੈਸਰ ਰਾਜੇਸ਼ ਆਹੂਜਾ ਤੋਂ ਇਲਾਵਾ ਯੁਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਹ ਵੋਟਰ ਸਹੁੰ ਪ੍ਰੋਗ੍ਰਾਮ ਜ਼ਿਲ੍ਹਾ ਚੋਣ ਦਫਤਰ ਦੀ ਪਹਿਲ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਲੋਕ ਸਭਾ ਚੋਣ ਦੌਰਾਨ ਚੋਣ ਫੀਸਦੀ ਨੂੰ ਵਧਾਉਣਾ ਹੈ।

ਵਾਇਸ ਚਾਂਸਡਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਨੇ ਚੋਣ ਆਖਰਤਾ ਦੇ ਲਈ ਕੀਤੀ ਗਈ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਨੌਜਵਾਨ ਪੀੜੀ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੈ ਅਤੇ ਚੋਣ ਦੇ ਅਧਿਕਾਰ ਦੇ ਮਹਤੱਵ ਨੁੰ ਸਮਝਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਨਿਰਮਾਣ ਦੀ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਨੁੰ ਪ੍ਰੋਤਸਾਹਨ ਕਰਨਾ ਮਹਤੱਵਪੂਰਨ ਹੈ ਕਿਉਂਕਿ ਇਹ ਸਮੂਚੇ ਰੂਪ ਨਾਲ ਸਮਾਜ ਅਤੇ ਰਾਸ਼ਟਰ ਦੇ ਲਈ ਜਰੂਰੀ ਹੈ।

Exit mobile version