Earthquake

ਦੱਖਣੀ-ਪੱਛਮੀ ਚੀਨ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਕੀਤੇ ਮਹਿਸੂਸ, ਤੀਬਰਤਾ 6.8 ਰਹੀ

ਚੰਡੀਗੜ੍ਹ 05 ਸਤੰਬਰ 2022: ਦੱਖਣੀ-ਪੱਛਮੀ ਚੀਨ (South-West China) ਦੇ ਸਿਚੁਆਨ ਸੂਬੇ ਦੇ ਲੁਡਿੰਗ ਕਾਉਂਟੀ ‘ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਸਥਾਨਕ ਸਮੇਂ ਅਨੁਸਾਰ ਦੁਪਹਿਰ 12:25 ਵਜੇ ਆਏ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ । ਭੂਚਾਲ ਦਾ ਕੇਂਦਰ 16 ਕਿਲੋਮੀਟਰ ਦੀ ਡੂੰਘਾਈ ‘ਤੇ 29.59 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 102.08 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸੀ। ਇਸਦੇ ਨਾਲ ਹੀ ਵੇਰਵਿਆਂ ਦੀ ਉਡੀਕ ਹੈ |

ਇਸਦੇ ਨਾਲ ਹੀ ਤਿੱਬਤ ਦੇ ਨਾਲ ਲੱਗਦੇ ਸਿਚੁਆਨ ਪ੍ਰਾਂਤ ਵਿੱਚ ਭੂਚਾਲਾਂ ਦਾ ਜ਼ਿਆਦਾ ਖ਼ਤਰਾ ਹੈ। ਤਿੱਬਤੀ ਪਠਾਰ ਨੂੰ ਭਾਰੀ ਭੂਚਾਲਾਂ ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਉਸ ਥਾਂ ‘ਤੇ ਸਥਿਤ ਹੈ ਜਿੱਥੇ ਟੈਕਟੋਨਿਕ ਯੂਰੇਸ਼ੀਅਨ ਅਤੇ ਭਾਰਤੀ ਪਲੇਟਾਂ ਮਿਲਦੀਆਂ ਹਨ, ਅਕਸਰ ਭਾਰੀ ਤਾਕਤ ਨਾਲ ਟਕਰਾ ਜਾਂਦੀਆਂ ਹਨ।

Scroll to Top