Philippines

ਫਿਲੀਪੀਨਜ਼ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਕੀਤੇ ਮਹਿਸੂਸ, ਤੀਬਰਤਾ 7.0 ਰਹੀ

ਚੰਡੀਗੜ੍ਹ 27 ਜੁਲਾਈ 2022: ਫਿਲੀਪੀਨਜ਼ (Philippines) ‘ਚ ਬੁੱਧਵਾਰ ਸਵੇਰੇ 6.13 ਵਜੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.0 ਰਹੀ । ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਸੁਨਾਮੀ ਦੀ ਕੋਈ ਚਿਤਾਵਨੀ ਦਿੱਤੀ ਗਈ ਹੈ। ਫਿਲੀਪੀਨਜ਼ ਦੇ ਜਵਾਲਾਮੁਖੀ ਵਿਗਿਆਨ ਅਤੇ ਭੂਚਾਲ ਵਿਗਿਆਨ ਸੰਸਥਾ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਅਬਰਾ ਸੂਬੇ ਦੇ ਪਹਾੜੀ ਖੇਤਰ ਵਿੱਚ ਜ਼ਮੀਨ ਤੋਂ 25 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ।

Scroll to Top