Earthquake

ਦਿੱਲੀ-ਐੱਨਸੀਆਰ, ਉੱਤਰਾਖੰਡ ਸਮੇਤ ਉੱਤਰ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਕੀਤੇ ਮਹਿਸੂਸ

ਚੰਡੀਗੜ੍ਹ 12 ਨਵੰਬਰ 2022: ਦਿੱਲੀ-ਐੱਨਸੀਆਰ ‘ਚ ਸ਼ਨੀਵਾਰ ਰਾਤ 7.58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਦੀ ਸੂਚਨਾ ਮਿਲਣ ‘ਤੇ ਲੋਕ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਖੁੱਲ੍ਹੀਆਂ ਥਾਵਾਂ ‘ਤੇ ਇਕੱਠੇ ਹੋ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਇਸ ਦਾ ਕੇਂਦਰ ਨੇਪਾਲ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.4 ਮਾਪੀ ਗਈ ਹੈ ।

ਇਸ ਤੋਂ ਪਹਿਲਾਂ ਸ਼ਾਮ 4:25 ਵਜੇ ਉੱਤਰਾਖੰਡ ਵਿੱਚ ਵੀ ਭੂਚਾਲ ਆਇਆ । ਜਾਣਕਾਰੀ ਮੁਤਾਬਕ ਰਿਸ਼ੀਕੇਸ਼ ਭੂਚਾਲ ਦਾ ਕੇਂਦਰ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.4 ਦਰਜ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ-ਐੱਨਸੀਆਰ ਦੇ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਹਾਪੁੜ, ਲਖਨਊ, ਬਾਰਾਬੰਕੀ, ਸ਼ਰਾਵਸਤੀ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ। ਨੇਪਾਲ ਉਸ ਸਮੇਂ ਵੀ ਭੂਚਾਲ ਦਾ ਕੇਂਦਰ ਸੀ ਅਤੇ ਦੋਤੀ ਜ਼ਿਲ੍ਹੇ ਵਿੱਚ ਇੱਕ ਮਕਾਨ ਡਿੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਸੀ।

ਲਖਨਊ, ਮੁਰਾਦਾਬਾਦ, ਮੇਰਠ, ਬਰੇਲੀ ਆਦਿ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਐਨਸੀਆਰ ਦੇ ਫਰੀਦਾਬਾਦ, ਗੁਰੂਗ੍ਰਾਮ, ਗ੍ਰੇਟਰ ਨੋਇਡਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ਤੋਂ ਕਿਸੇ ਹਾਦਸੇ ਦੀ ਸੂਚਨਾ ਨਹੀਂ ਮਿਲੀ।

Scroll to Top