World Stroke Day

ਸਟ੍ਰੋਕ ਦਾ ਅਸਰ ਬ੍ਰੇਨ ਦੇ ਇਲਾਵਾ ਬਾਕੀ ਮਹੱਤਵਪੂਰਣ ਅੰਗਾਂ ‘ਤੇ ਵੀ ਹੁੰਦਾ ਹੈ: ਡਾ. ਸਤਵੰਤ ਸਿੰਘ ਸਚਦੇਵਾ

ਪਟਿਆਲਾ 29 ਅਕਤੂਬਰ 2022: ਦੁਨੀਆਂ ਭਰ ‘ਚ ਹਰ ਸਾਲ 29 ਅਕਤੂਬਰ ਨੂੰ ‘ਵਰਲਡ ਸਟ੍ਰੋਕ ਡੇ‘ ਮਨਾਇਆ ਜਾਂਦਾ ਹੈ | ਇਹ ਦਿਨ ਲੋਕਾਂ ਨੂੰ ਸਟ੍ਰੋਕ ਦੇ ਬਾਰੇ ‘ਚ ਜਾਗਰੁਕ ਕਰਨ ਦੇ ਲਈ ਮਨਾਇਆ ਜਾਂਦਾ ਹੈ ਤਾਂ ਕਿ ਸਮੇਂ ‘ਤੇ ਇਲਾਜ ਹੋ ਸਕੇ | ਮਣੀਪਾਲ ਅਸਪਤਾਲ, ਪਟਿਆਲਾ ‘ਚ ਡਾ. ਸਤਵੰਤ ਸਿੰਘ ਸਚਦੇਵਾ ਨੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਸਟ੍ਰੋਕ ਤੋਂ ਬਚਣ ਦੇ ਲਈ ਸਮਾਂ ਮਹੱਤਵਪੂਰਣ ਹੁੰਦਾ ਹੈ |

ਕਈ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਬਾਰੇ ‘ਚ ਸ਼ੁਰੂਆਤ ‘ਚ ਲੋਕਾਂ ਨੂੰ ਪਤਾ ਨਹੀਂ ਚਲ ਪਾਉਂਦਾ | ਸਟ੍ਰੋਕ ਵੀ ਇੱਕ ਅਜਿਹੀ ਹੀ ਬੀਮਾਰੀ ਹੈ, ਜਿਸਦੇ ਸ਼ੁਰੂਆਤੀ ਲੱਛਣ ਲੋਕ ਅਕਸਰ ਨਜਰ ਅੰਦਾਜ ਕਰ ਦਿੰਦੇ ਹਨ | ਜਾਣਕਾਰੀ ਨਾ ਹੋਣ ਦੇ ਕਾਰਨ ਤਮਾਮ ਲੋਕ ਗੰਭੀਰ ਹਾਲਾਤਾਂ ‘ਚ ਪਹੁੰਚ ਜਾਂਦੇ ਹਨ | ਇਹ ਬੀਮਾਰੀ ਅੱਜ ਕੱਲ ਨੌਜਵਾਨਾਂ ‘ਚ ਵੀ ਦੇਖੀ ਜਾ ਰਹੀ ਹੈ | ਸਹੀ ਸਮੇਂ ‘ਤੇ ਇਲਾਜ ਕਰਵਾਇਆ ਜਾਵੇ ਤਾਂ ਇਸਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ |

World Stroke Day

ਡਾ. ਸਤਵੰਤ ਸਿੰਘ ਸਚਦੇਵਾ, ਸੀਨੀਅਰ ਕੰਸਲਟੈਂਟ, ਨਿਊਰੋਲੋਜੀ, ਮਣੀਪਾਲ ਅਸਪਤਾਲ ਪਟਿਆਲਾ ਕਹਿੰਦੇ ਹਨ ਕਿ ਸਟ੍ਰੋਕ ਇੱਕ ਪ੍ਰੋਗਰੈਸਿਵ ਨਿਊਰੋਲਾਜਿਕਲ ਬੀਮਾਰੀ ਹੁੰਦੀ ਹੈ, ਜਿਸ ‘ਚ ਦਿਮਾਗ ਦੇ ਹਿੱਸੇ ‘ਚ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਖੂਨ ਦੀ ਨਾੜੀ ਫਟ ਜਾਂਦੀ ਹੈ | ਇਸ ਜਾਨਲੇਵਾ ਹਾਲਾਤ ‘ਚ ਮਰੀਜ ਨੂੰ ਕੁਝ ਘੰਟਿਆਂ ਦੇ ਅੰਦਰ ਇਲਾਜ ਦੇਣਾ ਬਹੁਤ ਜਰੂਰੀ ਹੈ |

ਜਿਆਦਾਤਰ ਮਾਮਲਿਆਂ ‘ਚ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮਰੀਜ ਨੂੰ ਸਟ੍ਰੋਕ ਦੇ ਲੱਛਣ ਹਨ ਅਤੇ ਇਸੇ ਕਾਰਨ ਇਲਾਜ ‘ਚ ਦੇਰੀ ਹੁੰਦੀ ਹੈ | ਇਸ ਲਈ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਨੂੰ ਜਾਣਨਾ ਬਹੁਤ ਜਰੂਰੀ ਹੈ ਤਾਂ ਕਿ ਮਰੀਜ ਦੀ ਜਾਨ ਬਚਾਈ ਜਾ ਸਕੇ | ਅਚਾਨਕ ਸੰਤੁਲਨ ਖੋਣਾ, ਚੱਕਰ ਆਉਣਾ, ਬੋਲਣ ‘ਚ ਪਰੇਸ਼ਾਨੀ, ਨਜਰ ‘ਚ ਗੜਬੜੀ ਅਤੇ ਚਿਹਰੇ ਦਾ ਅੰਸ਼ਕ ਅਧਰੰਗ ਦੇ ਸਭ ਤੋਂ ਆਮ ਲੱਛਣ ਹਨ |

Dr. Satwant Singh Sachdeva

Scroll to Top