ਵਿਦੇਸ਼ Russia: ਰੂਸ ਨੇ ਉੱਤਰੀ ਕੋਰੀਆ ਨੂੰ ਦਿੱਤੀਆਂ ਐਂਟੀ-ਏਅਰ ਮਿਜ਼ਾਈਲਾਂ, ਬਦਲੇ ‘ਚ ਉੱਤਰੀ ਕੋਰੀਆ ਨੇ ਰੂਸ ਭੇਜੇ ਆਪਣੇ ਫੌਜੀ ਨਵੰਬਰ 22, 2024
ਕ੍ਰਿਕਟਰ ਅਰਸ਼ਦੀਪ ਸਿੰਘ ‘ਤੇ ਗਲਤ ਕੁਮੈਂਟ ਕਰਨ ਵਾਲਿਆਂ ‘ਤੇ ਹੋਵੇ ਸਖ਼ਤ ਕਾਰਵਾਈ: ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ
ਚੰਡੀਗੜ੍ਹ 06 ਸਤੰਬਰ 2022: ਬੀਤੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ |ਇਸਦੇ ਨਾਲ ਹੀ ਮੈਚ ਹਾਰਨ ਮਗਰੋਂ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ (Arshdeep Singh) ਦਾ ਟਵਿਟਰ ’ਤੇ ਵਿਰੋਧ ਦਾ ਸਾਹਮਣਾ ਕਰਨ ਪਿਆ |
ਇਸਦੇ ਨਾਲ ਹੀ ਕੁਝ ਲੋਕ ਤਾਂ ਅਰਸ਼ਦੀਪ ਸਿੰਘ (Arshdeep Singh) ਨੂੰ ਖ਼ਾਲਿਸਤਾਨੀ ਵੀ ਦੱਸ ਰਹੇ ਹਨ। ਉਥੇ ਬਹੁਤ ਸਾਰੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਨੇ ਅਰਸ਼ਦੀਪ ਦਾ ਸਮਰਥਨ ਕੀਤਾ | ਜਿਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਭਾਰਤੀ ਕ੍ਰਿਕਟਰ ਅਰਸ਼ਦੀਪ ਦੇ ਹੱਕ ਵਿਚ ਨਿੱਤਰਦੇ ਹੋਏ ਨਜ਼ਰ ਆਏ |
ਉਨ੍ਹਾਂ ਕਿਹਾ ਕਿ ਹਾਰ-ਜਿੱਤ ਬਣੀਆਂ ਹੋਈਆਂ ਹਨ, ਅਰਸ਼ਦੀਪ ਵਧੀਆ ਖਿਡਾਰੀ ਹੈ ਅਤੇ ਉਸ ਦੇ ਵੱਲੋਂ ਵਧੀਆ ਕ੍ਰਿਕਟ ਖੇਡਿਆ ਜਾ ਰਿਹਾ ਸੀ | ਇਕ ਕੈਚ ਛੁੱਟਣ ਦੇ ਨਾਲ ਉਸ ਨੂੰ ਖ਼ਾਲਿਸਤਾਨੀ ਕਹਿਣਾ ਇਹ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ ਅਤੇ ਅਜਿਹੇ ਲੋਕਾਂ ਦੀ ਭਾਰਤ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ| ਇਸਦੇ ਨਾਲ ਹੀ ਉਨ੍ਹਾਂ ਨੇ ਖਿਡਾਰੀ ਅਰਸ਼ਦੀਪ ਨੂੰ ਵੀ ਭਰੋਸਾ ਦਿੱਤਾ ਕਿ ਉਹ ਮਨ ਲਾ ਕੇ ਖੇਡਣ ਕੌਮ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਵੀ ਉਹਨਾਂ ਦੇ ਨਾਲ ਹੈ |
Related posts:
ਵਿਦੇਸ਼
Russia: ਰੂਸ ਨੇ ਉੱਤਰੀ ਕੋਰੀਆ ਨੂੰ ਦਿੱਤੀਆਂ ਐਂਟੀ-ਏਅਰ ਮਿਜ਼ਾਈਲਾਂ, ਬਦਲੇ ‘ਚ ਉੱਤਰੀ ਕੋਰੀਆ ਨੇ ਰੂਸ ਭੇਜੇ ਆਪਣੇ ਫੌਜੀ
Pakistan News:ਹ.ਮ.ਲਾ.ਵ.ਰਾਂ ਨੇ ਯਾਤਰੀ ਵਾਹਨ ਨੂੰ ਬਣਾਇਆ ਨਿ.ਸ਼ਾ.ਨਾ, 50 ਜਣਿਆ ਦੀ ਮੌ.ਤ
ਪਾਕਿਸਤਾਨ ‘ਚ ਯਾਤਰੀਆਂ ਦੇ ਵਾਹਨ ‘ਤੇ ਹ.ਮ.ਲਾ, ਔਰਤਾਂ ਸਮੇਤ 50 ਜਣਿਆਂ ਦੀ ਗਈ ਜਾਨ
Canada: ਕੈਨੇਡਾ ‘ਚ ਮਾਨਸਾ ਦੇ ਪੰਜਾਬੀ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਮੌ.ਤ