TheUnmute.com

ਨਡਾਲਾ ‘ਚ ਪੈਟਰੋਲ ਪੰਪ ‘ਤੇ ਖੜ੍ਹੀਆਂ ਬੱਸਾਂ ਅਤੇ ਟਰੱਕਾਂ ਦੀਆਂ ਬੈਟਰੀਆਂ ਚੋਰੀ

ਕਪੂਰਥਲਾ , 27 ਮਈ 2023: ਬੀਤੀ ਰਾਤ ਚੋਰਾਂ ਵਲੋਂ ਕਪੂਰਥਲਾ ਦੇ ਕਸਬਾ ਨਡਾਲਾ (Nadala) ‘ਚ ਪੈਟਰੋਲ ਪੰਪ ‘ਤੇ ਖੜੀਆਂ ਬੱਸਾਂ , ਟਰੱਕਾਂ ਅਤੇ ਪੈਟਰੋਲ ਪੰਪ ਦੇ ਜਰਨੇਟਰ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਲ ਬੱਸ ਯੂਨੀਅਨ ਦੇ ਇੰਚਾਰਜ਼ ਲੱਖਾ ਸਿੰਘ ਲਹੋਰੀਆ ਨੇ ਦੱਸਿਆ ਕਿ ਪਿਛਲੇ ਕਈ ਸਾਲਾ ਤੋਂ ਇਸ ਸਥਾਨ ‘ਤੇ ਟਰਾਂਸਪੋਰਟਰ ਆਪਣੀਆ ਬੱਸਾਂ ਤੇ ਟਰੱਕ ਆਦਿ ਖੜ੍ਹੇ ਕਰਦੇ ਆ ਰਹੇ ਹਨ, ਪਰ ਕਦੇ ਅਜਿਹੀ ਵਾਰਦਾਤ ਨਹੀਂ ਹੋਈ |

ਉਹਨਾ ਦੱਸਿਆ ਕਿ ਬਲਕਾਰ ਸਿੰਘ ਵਾਸੀ ਹਬੀਬਵਾਲ ਦੇ ਕੈਂਟਰ ਦੀਆਂ 2 ਬੈਟਰੀਆਂ, ਅਸ਼ਵਨੀ ਕੁਮਾਰ ਦੀਆਂ 2 ਉਕਾਂਰ ਬੱਸ ਦੇ 2 ਬੈਟਰੇ, ਬਲਬੀਰ ਸਿੰਘ ਦੀ ਇੱਕ ਅਕਾਸ਼ਦੀਪ ਬੱਸ ਦਾ ਬੈਟਰਾ, ਪਰਮਜੀਤ ਸਿੰਘ, ਹਰਜੀਤ ਸਿੰਘ ਵਾਸੀ ਨਡਾਲਾ ਦੇ ਟਰੱਕ ‘ਚ ਬੈਟਰਾ ਤੇ ਇੱਕ ਹੋਰ ਬੱਸ ਦਾ ਬੈਟਰਾ ਅਤੇ ਉਕਤ ਪੈਟਰੋਲ ਪੰਪ ‘ਤੇ ਲੱਗੇ ਜਰਨੇਟਰ ਤੋਂ ਚੋਰਾਂ ਨੇ ਬੈਟਰੇ ਚੋਰੀ ਕਰ ਲਏ ਹਨ | ਪੀੜਤ ਗੱਡੀ ਦੇ ਮਾਲਕਾ ਨੇ ਆਖਿਆ ਕਿ ਟਰਾਂਸਪੋਰਟ ਦਾ ਧੰਦਾ ਤਾਂ ਪਹਿਲਾ ਹੀ ਮੰਦੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ ਤੇ ਉਪਰੋ ਚੋਰਾਂ ਦੀ ਅਜਿਹੀ ਮਾਰ ਨੇ ਟਰਾਂਸਪੋਰਟਰਾਂ ਦਾ ਆਰਥਿਕ ਨੁਕਸਾਨ ਕਰ ਦਿੱਤਾ ਹੈ ।

ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਹਲਕੇ ‘ਚ ਪੁਲਿਸ ਨਫਰੀ ਵਧਾਈ ਜਾਵੇ ਤਾਂ ਜੋ ਅਜਿਹੀਆ ਘਟਨਾਵਾ ‘ਤੇ ਰੋਕ ਲਗਾਈ ਜਾ ਸਕੇ । ਇਸ ਸਬੰਧੀ ਪੈਟਰੋਲ ਪੰਪ ਮਾਲਕ ਗੁਰਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਬੀਤੀ ਰਾਤ ਮੀਂਹ -ਝੱਖੜ ਕਾਰਣ ਇਲਾਕੇ ਦੀ ਬਿਜਲੀ ਬੰਦ ਸੀ ਚੋਰਾਂ ਨੇ ਹਨੇਰੇ ਦਾ ਫਾਇਦਾ ਚੁੱਕ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ । ਮੌਕੇ ‘ਤੇ ਪਹੁੰਚੀ ਨਡਾਲਾ (Nadala) ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਅਧਾਰ ‘ਤੇ ਤਫਤੀਸ਼ ਆਰੰਭ ਕਰ ਦਿੱਤੀ ਹੈ |

Exit mobile version