July 4, 2024 7:58 pm
STF Border Range

ਐੱਸ.ਟੀ.ਐੱਫ ਬਾਰਡਰ ਰੇਂਜ ਨੇ ਇੱਕ ਹਫ਼ਤੇ ‘ਚ 22 ਕਿੱਲੋ 500 ਗ੍ਰਾਮ ਹੈਰੋਇਨ ਕੀਤੀ ਰਿਕਵਰ

ਅਮ੍ਰਿਤਸਰ 18 ਅਕਤੂਬਰ 2022: ਸੂਬੇ ਵਿਚ ਨਸ਼ੇ ‘ਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਲਗਾਤਾਰ ਹੀ ਹਰ ਤਰੀਕੇ ਦੇ ਹੱਥਕੰਡੇ ਅਪਣਾ ਰਹੀ ਹੈ| ਇਸਦੇ ਨਾਲ ਹੀ ਐਸਟੀਐਫ਼ ਬਾਰਡਰ ਰੇਂਜ ਨੇ ਜੇਲ੍ਹਾਂ ਅੰਦਰੋਂ ਚੱਲ ਰਹੇ ਨਸ਼ੇ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਰਿਕਵਰ ਕੀਤੀ ਹੈ |

ਇਸਦੇ ਨਾਲ ਹੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਜੇਲ੍ਹ ਦਾ ਅਧਿਕਾਰੀ ਵੀ ਸ਼ਾਮਲ ਹੈ | ਇਸਦੀ ਦੀ ਪਛਾਣ ਜੇਲ੍ਹ ਵਾਰਡਨ ਰਸ਼ਪਾਲ ਸਿੰਘ ਵਜੋਂ ਹੋਈ , ਜਿਸ ਦੇ ਕੋਲੋਂ ਵੀ ਪੁਲਿਸ ਨੇ 35 ਗ੍ਰਾਮ ਹੈਰੋਇਨ ਸਮੇਤ ਇੱਕ ਮੋਬਾਇਲ ਫੋਨ ਵੀ ਬਰਾਮਦ ਕੀਤਾ ਹੈ ਜੋ ਕਿ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਲਵਪ੍ਰੀਤ ਸਿੰਘ ਨੂੰ ਨਸ਼ਾ ਸਪਲਾਈ ਕਰਦਾ ਸੀ |

ਪੁਲਿਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ‘ਤੇ ਵੀ ਮਾਮਲਾ ਦਰਜ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਆਈਜੀ ਐੱਸਟੀਐੱਫ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਹਫ਼ਤੇ ਵਿਚ 5 ਨਸ਼ੇ ਦੇ ਮਾਮਲੇ ‘ਚ ਦਰਜ ਕੀਤੇ ਗਏ ਹਨ, ਜਿਸ ਵਿੱਚ ਕਰੀਬ 22 ਕਿਲੋ 500 ਗ੍ਰਾਮ ਹੈਰੋਇਨ ਵੀ ਰਿਕਵਰ ਕੀਤੀ ਗਈ ਹੈ ਅਤੇ ਇਸ ਨਾਲ ਸੰਬੰਧਤ ਮੁਲਜਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ | ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਜਾਇਦਾਦ ਵੀ ਸੀਜ ਕੀਤੀ ਜਾ ਰਹੀ ਹੈ ਜਿਸਦੇ ਚੱਲਦੇ ਐੱਸ.ਟੀ.ਐੱਫ ਪੁਲਿਸ ਵੱਲੋਂ ਇਕ ਕਰੋੜ ਰੁਪਏ ਦੀ ਜਾਇਦਾਦ ਉਮੀਦ ਕੀਤੀ ਗਈ ਹੈ |