Site icon TheUnmute.com

Steve Smith Retirement: ਸਟੀਵ ਸਮਿਥ ਨੇ ਵਨਡੇ ਫਾਰਮੈਟ ਤੋਂ ਲਿਆ ਸੰਨਿਆਸ, ਜਾਣੋ ਸਮਿਥ ਦਾ ਵਨਡੇ ਕਰੀਅਰ

Steve Smith

ਚੰਡੀਗੜ੍ਹ, 05 ਮਾਰਚ 2025: Steve Smith Retirement: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ‘ਚ ਭਾਰਤ ਤੋਂ ਹਾਰ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਟੂਰਨਾਮੈਂਟ ‘ਚ ਆਸਟ੍ਰੇਲੀਆਈ ਟੀਮ ਦੀ ਅਗਵਾਈ ਕਰਨ ਵਾਲੇ ਦਿੱਗਜ ਖਿਡਾਰੀ ਸਟੀਵ ਸਮਿਥ ਨੇ ਵਨਡੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ | ਕ੍ਰਿਕਟ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਇਸ ਸੰਬੰਧੀ ਪੁਸ਼ਟੀ ਕੀਤੀ ਹੈ |

ਮੰਗਲਵਾਰ ਨੂੰ ਆਸਟ੍ਰੇਲੀਆ ਨੂੰ ਭਾਰਤ ਹੱਥੋਂ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੈਟ ਕਮਿੰਸ ਦੀ ਗੈਰਹਾਜ਼ਰੀ ‘ਚ ਸਮਿਥ ਟੀਮ ਦੀ ਅਗਵਾਈ ਕਰ ਰਿਹਾ ਸੀ। ਸਟੀਵ ਸਮਿਥ ਟੈਸਟ ਖੇਡਣਾ ਜਾਰੀ ਰੱਖਣਗੇ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹੈ।

ਆਸਟ੍ਰੇਲੀਆਈ ਟੀਮ ਦੇ ਕਪਤਾਨ ਸਟੀਵ ਸਮਿਥ ਨੇ ਇਹ ਫੈਸਲਾ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ‘ਚ ਭਾਰਤੀ ਟੀਮ ਤੋਂ ਹਾਰਨ ਤੋਂ ਬਾਅਦ ਲਿਆ ਹੈ। ਪੈਟ ਕਮਿੰਸ ਦੀ ਗੈਰਹਾਜ਼ਰੀ ‘ਚ ਸਟੀਵ ਸਮਿਥ ਨੂੰ ਆਸਟ੍ਰੇਲੀਆਈ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਪਰ ਸਟੀਵ ਦੀ ਕਪਤਾਨੀ ‘ਚ ਟੀਮ ਸੈਮੀਫਾਈਨਲ ਤੱਕ ਪਹੁੰਚੀ ਪਰ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ। ਪਰ ਇਸ ਸਮੇਂ ਦੌਰਾਨ ਸਟੀਵ ਸਮਿਥ ਦੀ ਕਪਤਾਨੀ ਸ਼ਾਨਦਾਰ ਸੀ।

ਸਟੀਵ ਸਮਿਥ ਦਾ ਵਨਡੇ ਕਰੀਅਰ (Steve Smith’s ODI career)

ਸਮਿਥ ਸਮਿਥ (Steve Smith) ਨੇ ਆਸਟ੍ਰੇਲੀਆ ਲਈ ਕੁੱਲ 170 ਵਨਡੇ ਮੈਚ ਖੇਡੇ ਅਤੇ 5800 ਦੌੜਾਂ ਬਣਾਈਆਂ। ਇਸ ਸਮੇਂ ਦੌਰਾਨ ਉਨ੍ਹਾਂ ਦੀ ਔਸਤ 43.28 ਅਤੇ ਸਟ੍ਰਾਈਕ ਰੇਟ 86.96 ਰਿਹਾ। ਵਨਡੇ ‘ਚ ਸਮਿਥ ਦੀ ਸਭ ਤੋਂ ਵਧੀਆ ਪਾਰੀ 164 ਦੌੜਾਂ ਹੈ। ਸਮਿਥ ਨੇ ਵਨਡੇ ਮੈਚਾਂ ‘ਚ 35 ਅਰਧ ਸੈਂਕੜੇ ਅਤੇ 12 ਸੈਂਕੜੇ ਲਗਾਏ ਹਨ।

ਸਮਿਥ 2025 ਦੀ ਚੈਂਪੀਅਨਜ਼ ਟਰਾਫੀ ‘ਚ ਫਾਰਮ ‘ਚ ਨਜ਼ਰ ਨਹੀਂ ਆਏ। ਉਸਨੇ ਤਿੰਨ ਪਾਰੀਆਂ ਵਿੱਚ 48.50 ਦੀ ਔਸਤ ਨਾਲ 97 ਦੌੜਾਂ ਬਣਾਈਆਂ। ਸਮਿਥ ਦੀ ਸਭ ਤੋਂ ਵਧੀਆ ਪਾਰੀ ਭਾਰਤ ਵਿਰੁੱਧ 73 ਦੌੜਾਂ ਸੀ। ਸਮਿਥ ਨੇ ਆਪਣਾ ਵਨਡੇ ਡੈਬਿਊ 19 ਫਰਵਰੀ 2010 ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਵੈਸਟਇੰਡੀਜ਼ ਵਿਰੁੱਧ ਕੀਤਾ ਸੀ। ਉਹ 2015 ਅਤੇ 2023 ‘ਚ ਦੋ ਵਾਰ ਇੱਕ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਆਸਟ੍ਰੇਲੀਆਈ ਟੀਮ ਦਾ ਹਿੱਸਾ ਰਹੇ ਹਨ ।

ਸਟੀਵ ਸਮਿਥ ਦਾ ਟੈਸਟ ਕਰੀਅਰ (Steve Smith’s Test career)

ਹਾਲਾਂਕਿ, ਸਮਿਥ ਟੈਸਟ ਮੈਚਾਂ ‘ਚ ਆਪਣੀ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ ਅਤੇ ਸਮਿਥ ਨੇ ਸਭ ਤੋਂ ਲੰਬੇ ਫਾਰਮੈਟ ‘ਚ ਕਈ ਰਿਕਾਰਡ ਬਣਾਏ ਹਨ। 116 ਟੈਸਟ ਮੈਚਾਂ ਦੀਆਂ 206 ਪਾਰੀਆਂ ‘ਚ, ਸਮਿਥ ਨੇ 56.75 ਦੀ ਔਸਤ ਨਾਲ 10,271 ਦੌੜਾਂ ਬਣਾਈਆਂ ਹਨ।

ਸਟੀਵ ਸਮਿਥ ਦੀ ਸਭ ਤੋਂ ਵਧੀਆ ਪਾਰੀ 239 ਦੌੜਾਂ ਦੀ ਪਾਰੀ ਰਹੀ ਹੈ। ਇਸ ਸਮੇਂ ਦੌਰਾਨ, ਸਟੀਵ ਸਮਿਥ ਨੇ 36 ਸੈਂਕੜੇ ਅਤੇ 41 ਅਰਧ ਸੈਂਕੜੇ ਲਗਾਏ ਹਨ। ਇਨ੍ਹਾਂ ‘ਚ ਚਾਰ ਦੋਹਰੇ ਸੈਂਕੜੇ ਵੀ ਸ਼ਾਮਲ ਹਨ। ਸਮਿਥ ਨੇ 67 ਟੀ-20 ਮੈਚ ਵੀ ਖੇਡੇ ਹਨ। ਇਸ ‘ਚ ਉਨ੍ਹਾਂ ਨੇ 24.86 ਦੀ ਔਸਤ ਅਤੇ 125.46 ਦੇ ਸਟ੍ਰਾਈਕ ਰੇਟ ਨਾਲ 1094 ਦੌੜਾਂ ਬਣਾਈਆਂ। ਸਟੀਵ ਸਮਿਥ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਪੰਜ ਅਰਧ ਸੈਂਕੜੇ ਵੀ ਲਗਾਏ ਹਨ।

Read More: Indian Team: ਭਾਰਤੀ ਟੀਮ ਆਈਸੀਸੀ ਟੂਰਨਾਮੈਂਟਾਂ ‘ਚ ਸਭ ਤੋਂ ਵੱਧ ਸੈਮੀਫਾਈਨਲ ਜਿੱਤਣ ਵਾਲੀ ਟੀਮ ਬਣੀ

Exit mobile version