Site icon TheUnmute.com

ਵਿਸ਼ਵ ਦੇ 5 ਮਹਾਂਸ਼ਕਤੀ ਦੇਸ਼ਾ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ‘ਤੇ ਜਾਰੀ ਕੀਤਾ ਬਿਆਨ

Nuclear weapons

ਚੰਡੀਗੜ੍ਹ 4 ਜਨਵਰੀ 2022: ਦੁਨੀਆ ਦੇ ਪੰਜ ਮਹਾਂਸ਼ਕਤੀ ਦੁਸ਼ਮਣ ਦੇਸ਼ਾਂ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਦੇ ਨੇਤਾਵਾਂ ਨੇ ਸੋਮਵਾਰ ਨੂੰ ਪਹਿਲੀ ਵਾਰ ਪਰਮਾਣੂ (Nuclear) ਯੁੱਧ ਨੂੰ ਫੈਲਣ ਤੋਂ ਰੋਕਣ ਅਤੇ ਹਥਿਆਰਾਂ ਦੀ ਦੌੜ ਤੋਂ ਬਚਣ ਬਾਰੇ ਸਾਂਝਾ ਬਿਆਨ ਜਾਰੀ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਪੰਜਾਂ ਦੇਸ਼ਾਂ ਨੇ ਇਕ ਦੂਜੇ ‘ਤੇ ਪਰਮਾਣੂ (Nuclear) ਹਥਿਆਰਾਂ ਦੀ ਵਰਤੋਂ ਨਾ ਕਰਨ ਦਾ ਵਾਅਦਾ ਵੀ ਕੀਤਾ ਹੈ। ਪੰਜਾਂ ਦੇਸ਼ਾਂ ਦੇ ਨੇਤਾਵਾਂ ਨੇ ਸਾਂਝੇ ਬਿਆਨ ‘ਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਰਮਾਣੂ ਹਥਿਆਰਬੰਦ (Nuclear weapons) ਦੇਸ਼ਾਂ ਵਿਚਾਲੇ ਯੁੱਧ ਤੋਂ ਬਚਣਾ ਅਤੇ ਰਣਨੀਤਕ ਖਤਰਿਆਂ ਨੂੰ ਘੱਟ ਕਰਨਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ।

ਪੰਜ ਦੇਸ਼ਾਂ ਨੇ ਕਿਹਾ ਕਿ ਕਿਉਂਕਿ ਪਰਮਾਣੂ ਹਥਿਆਰਾਂ (Nuclear weapons) ਦੀ ਵਰਤੋਂ ਦੇ ਭਿਆਨਕ ਨਤੀਜੇ ਹੋਣਗੇ, ਅਸੀਂ ਇਸ ਦੀ ਵਰਤੋਂ ਸਿਰਫ ਰੱਖਿਆਤਮਕ ਉਦੇਸ਼ਾਂ ਲਈ ਕਰਾਂਗੇ। ਸਾਡਾ ਪੱਕਾ ਵਿਸ਼ਵਾਸ ਹੈ ਕਿ ਅਜਿਹੇ ਹਥਿਆਰਾਂ ਦੇ ਹੋਰ ਪ੍ਰਸਾਰ ਨੂੰ ਰੋਕਣਾ ਲਾਜ਼ਮੀ ਹੈ। ਪੰਜ ਦੇਸ਼ਾਂ ਨੇ ਪ੍ਰਮਾਣੂ ਅਪ੍ਰਸਾਰ ਸੰਧੀ ਦੇ ਤਹਿਤ ਜ਼ਿੰਮੇਵਾਰੀਆਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਪਰਮਾਣੂ ਹਥਿਆਰਾਂ ਦੀ ਦੌੜ ਵਿੱਚ ਰੂਸ ਨੰਬਰ ਇੱਕ 
ਸੂਤਰਾਂ ਦੇ ਅਨੁਸਾਰ ਸਾਰੇ ਨੌਂ ਪਰਮਾਣੂ ਸਮਰੱਥਾ ਵਾਲੇ ਦੇਸ਼ਾਂ ਕੋਲ ਇਸ ਸਮੇਂ ਕੁੱਲ 13,080 ਪਰਮਾਣੂ ਹਥਿਆਰ ਹਨ। ਇਨ੍ਹਾਂ ਵਿੱਚ ਰੂਸ ਦੇ 6,255 ਅਤੇ ਅਮਰੀਕਾ ਦੇ 5,550 ਪਰਮਾਣੂ ਹਥਿਆਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਫਰਾਂਸ ਕੋਲ 290, ਬ੍ਰਿਟੇਨ ਕੋਲ 225, ਇਜ਼ਰਾਈਲ ਕੋਲ 90 ਜਦਕਿ ਉੱਤਰੀ ਕੋਰੀਆ ਕੋਲ 40-50 ਪਰਮਾਣੂ ਹਥਿਆਰ ਹਨ। ਇਹ ਅੰਕੜੇ ਬਿਲਕੁਲ ਸਹੀ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਰ ਦੇਸ਼ ਆਪਣੇ ਪਰਮਾਣੂ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਾ ਹੈ।

ਸੱਤ ਦੇਸ਼ ਅਜੇ ਵੀ ਪ੍ਰਮਾਣੂ ਹਥਿਆਰ ਬਣਾਉਣ ਵਿੱਚ ਲੱਗੇ ਹੋਏ ਹਨ
ਰੂਸ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਛੱਡ ਕੇ ਸਾਰੇ ਸੱਤ ਦੇਸ਼ ਅਜੇ ਵੀ ਪ੍ਰਮਾਣੂ ਹਥਿਆਰਾਂ ਦਾ ਵਿਕਾਸ ਕਰ ਰਹੇ ਹਨ। ਸੂਤਰਾਂ ਦੇ ਮੁਤਾਬਕ ਚੀਨ ਆਪਣੇ ਪਰਮਾਣੂ ਹਥਿਆਰਾਂ ਨੂੰ ਵਧਾਉਣ ਅਤੇ ਆਧੁਨਿਕ ਬਣਾਉਣ ਵਿੱਚ ਅੱਧਾ ਰਾਹ ਆ ਗਿਆ ਹੈ। ਪਾਕਿਸਤਾਨ ਵੀ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਵਧਾ ਰਿਹਾ ਹੈ, ਇਹ ਬਿਆਨ ਉਸ ਵੇਲ੍ਹੇ ਆਇਆ ਜਦੋਂ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ‘ਚ ਇਕ ਸਾਲ ਤੋਂ ਟਕਰਾਅ ਚੱਲ ਰਿਹਾ ਹੈ। ਹਾਲਾਂਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਫਰਵਰੀ ਤੋਂ ਜੰਗਬੰਦੀ ਹੈ।

Exit mobile version