ਰਾਕੇਸ਼ ਟਿਕੈਤ

ਕਿਸਾਨ ਅੰਦੋਲਨ : ਟਿੱਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਣ ‘ਤੇ ਰਾਕੇਸ਼ ਟਿਕੈਤ ਦਾ ਬਿਆਨ

ਚੰਡੀਗੜ੍ਹ, 29 ਅਕਤੂਬਰ 2021 : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਹਮੇਸ਼ਾ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਸੜਕਾਂ ਖੁੱਲ੍ਹ ਜਾਣਗੀਆਂ, ਅਸੀਂ ਆਪਣੀ ਫਸਲ ਵੇਚਣ ਲਈ ਸੰਸਦ ਭਵਨ ਜਾਵਾਂਗੇ।

ਅਸੀਂ 11 ਮਹੀਨਿਆਂ ਤੋਂ ਸਰਹੱਦ ‘ਤੇ ਬੈਠੇ ਹਾਂ। ਅਸੀਂ ਦਿੱਲੀ ਜਾਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਹਨ, ਇਸ ਲਈ ਫ਼ਸਲ ਵੇਚਣ ਲਈ ਅਸੀਂ ਸੰਸਦ ਭਵਨ ਜਾਵਾਂਗੇ।

ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਨਹੀਂ ਵੇਚੀ ਜਾ ਰਹੀ ਹੈ। ਪਹਿਲਾਂ ਉਸ ਫਸਲ ਨੂੰ ਪਾਰਲੀਮੈਂਟ ਹਾਊਸ ਨੇੜੇ ਲਿਜਾ ਕੇ ਵੇਚਿਆ ਜਾਵੇਗਾ, ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਦੇ ਵੀ ਰਸਤਾ ਨਹੀਂ ਰੋਕਿਆ। ਨਾ ਹੀ ਇਹ ਸਾਡਾ ਕੰਮ ਹੈ। ਸਾਡੀ ਲੜਾਈ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣਾ ਹੈ |

Scroll to Top