9 ਨਵੰਬਰ 2024: ਰਾਜ ਮੰਤਰੀ ਰਵਨੀਤ ਬਿੱਟੂ (Ravneet Bittu) ਦਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ, ਦੱਸ ਦੇਈਏ ਕਿ ਬਿੱਟੂ ਨੇ ਕਿਹਾ ਕਿ ਕਿਸਾਨਾਂ (farmers) ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ, ਉਥੇ ਹੀ ਬਿੱਟੂ ਨੇ ਇਹ ਵੀ ਕਿਹਾ ਕਿ ਅਸੀਂ ਜ਼ਿਮਨੀ ਚੋਣਾਂ ਤੋਂ ਬਾਅਦ ਜ਼ਮੀਨਾਂ ਦੀ ਜਾਂਚ ਕਰਾਂਗੇ, ਕਿਸਾਨ ਲੀਡਰ (kisan leader) ਬਣਨ ਤੋਂ ਪਹਿਲਾਂ ਇਹਨਾਂ ਦੀ ਕਿੰਨੀ ਜਮੀਨ ਜਾਇਦਾਦ ਸੀ ਤੇ ਬਾਅਦ ਦੇ ਵਿੱਚ ਕਿੰਨੀ ਹੋਈ ਹੈ| ਉਥੇ ਹੀ ਉਹਨਾਂ ਕਿਹਾ ਕਿ ਕਿਸਾਨ ਲੀਡਰ ਖਾਦਾਂ ਦੀਆਂ ਟਰਾਲੀਆਂ ਲੁੱਟ ਰਹੇ ਹਨ ਕਿ ਇਹ ਤਾਲਿਬਾਨ ਬਣਾਉਣਾ ਚਾਹੁੰਦੇ ਹਨ| ਬੀਜੇਪੀ (bjp) ਦਾ ਵਿਰੋਧ ਕਿਸਾਨ ਨਹੀਂ ਬਲਕਿ ਕਿਸਾਨ ਲੀਡਰਾਂ ਦੇ ਵਲੋਂ ਕੀਤਾ ਜਾ ਰਿਹਾ ਹੈ| ਆਮ ਕਿਸਾਨ ਬੀਜੇਪੀ ਦੇ ਨਾਲ ਖੜ੍ਹੇ ਹੋਏ ਹਨ|