Site icon TheUnmute.com

ਬੀਬੀ ਰਜਨੀ ਦੀ ਸਟਾਰ ਕਾਸਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਸੰਗਤਾਂ ਨੂੰ ਵੰਡੇ ਬੂਟੇ

Bibi Rajini

ਚੰਡੀਗੜ੍ਹ, 09 ਅਗਸਤ 2024: ਅੱਜ ਪੰਜਾਬੀ ਫਿਲਮ ਬੀਬੀ ਰਜਨੀ (Bibi Rajini) ਦੀ ਸਟਾਰ ਕਾਸਟ ਜਸ ਬਾਜਵਾ ਅਤੇ ਰੂਪੀ ਗਿੱਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੀ । ਇਸ ਮੌਕੇ ਫਿਲਮ ਦੀ ਸਟਾਰ ਕਾਸਟ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਬੂਟੇ ਵੀ ਵੰਡੇ।

ਸਟਾਰ ਕਾਸਟ ਨੇ ਦੱਸਿਆ ਕਿ ਸਾਡੇ ਸਿੱਖ ਇਤਿਹਾਸ ਨਾਲ ਸਬੰਧਤ ਬੀਬੀ ਰਜਨੀ (Bibi Rajini) ਦੀ ਫਿਲਮ ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਸਫਲਤਾ ਲਈ ਉਹ ਅਰਦਾਸ ਕਰਨ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬੀਬੀ ਰਜਨੀ ਦੀ ਇਹ ਫਿਲਮ 30 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Exit mobile version