Site icon TheUnmute.com

ਚੰਡੀਗੜ੍ਹ ‘ਚ ਰਜਿਸਟਰੀ ਤੇ ਲਾਇਸੈਂਸਿੰਗ ਅਥਾਰਟੀ ਦਾ ਸਟਾਫ਼ ਹੋਇਆ ਕੋਰੋਨਾ ਪਾਜ਼ੇਟਿਵ

Chandigarh

ਚੰਡੀਗੜ੍ਹ 20 ਜਨਵਰੀ 2022: ਚੰਡੀਗੜ੍ਹ (Chandigarh) ‘ਚ ਵੀ ਕੋਰੋਨਾ ਲਗਾਤਾਰ ਖਤਰਨਾਕ ਹੁੰਦਾ ਜਾ ਰਿਹਾ ਹੈ| ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਾਧੇ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ । ਇਸ ਦੇ ਨਾਲ ਹੀ ਸੈਕਟਰ 17 ਸਥਿਤ ਰਜਿਸਟਰੀ (Registry) ਅਤੇ ਲਾਇਸੈਂਸਿੰਗ ਅਥਾਰਟੀ (Licensing Authority) ਦੇ ਦਫ਼ਤਰ ਦੇ ਲਗਭਗ ਸਾਰੇ ਸਟਾਫ਼ ‘ਚ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਆਏ ਸਟਾਫ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ ਇਸ ਦੌਰਾਨ ਲਾਇਸੈਂਸ ਲੈਣ ਆਏ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ।

Exit mobile version