July 7, 2024 11:01 pm
WestJet Airlines

ਕੈਨੇਡਾ ਦੇ WestJet Airlines ਦਾ ਸਟਾਫ਼ ਓਮੀਕਰੋਨ ਵੇਰੀਐਂਟ ਦੀ ਲਪੇਟ ‘ਚ

ਚੰਡੀਗੜ੍ਹ 13 ਜਨਵਰੀ 2022: ਕੋਰੋਨਾ ਦੀ ਤੀਜੀ ਲਹਿਰ ਨੇ ਮੁੜ ਤੋਂ ਰਫ਼ਤਾਰ ਫੜ ਲਈ ਹੈ। ਕੋਰੋਨਾ ਸੰਕਰਮਣ ਦੀ ਇਹ ਰਫ਼ਤਾਰ ਦੂਜੀ ਲਹਿਰ ਨਾਲੋਂ ਤੇਜ਼ ਮੰਨੀ ਜਾਂਦੀ | ਇਸ ਵਿਚਕਾਰ ਖ਼ਬਰ ਆ ਰਹੀ ਹੈ ਕਿ ਵੈਸਟਜੈੱਟ ਏਅਰਲਾਈਨਜ਼ (WestJet Airlines) ਦੇ ਜ਼ਿਆਦਾਤਰ ਕਰਮਚਾਰੀ ਓਮੀਕਰੋਨ (Omicron) ਵੇਰੀਐਂਟ ਨਾਲ ਬਿਮਾਰ ਹੋਣ ਕਾਰਨ ਜਨਵਰੀ ਦੇ ਅੰਤ ਤੱਕ ਇਸਦੀਆਂ ਨਿਰਧਾਰਤ ਉਡਾਣਾਂ ਵਿੱਚ 15 ਪ੍ਰਤੀਸ਼ਤ ਕਟੌਤੀ ਕਰਨੀ ਪਈ। ਇਸ ਕਾਰਨ ਯਾਤਰੀਆਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੂਰੇ ਯੂਰੋਪ ‘ਚ ਕੋਰੋਨਾ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ | ਕੈਨੇਡਾ ਸਰਕਾਰ ਵੀ ਕੋਰੋਨਾ ਪਬੰਦੀਆਂ ਨੂੰ ਲੈ ਕੇ ਸਖਤੀ ਵਰਤ ਰਹੀ ਹੈ |