ਪਟਿਆਲਾ 10 ਸਤੰਬਰ 2022: ਪਟਿਆਲਾ (Patiala) ਸ਼ਹਿਰ ਵਿਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਪਟਿਆਲਾ ਦੇ ਐੱਸ.ਐੱਸ.ਪੀ ਦੀਪਕ ਪਾਰਿਕ ਨੇ ਰਾਤ 1.30 ਵਜੇ ਪਟਿਆਲਾ ਦੇ ਨਕਿਆ ਦਾ ਜਾਇਜਾ ਲਿਆ । ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਪਟਿਆਲਾ ਵਿੱਚ 25 ਨਾਕੇ ਲਗਾਏ ਜਾਣਗੇ | ਇਸਦੇ ਨਾਲ ਹੀ ਪਟਿਆਲਾ ਪੁਲਿਸ ਵਲੋਂ ਰਾਤ ਨੂੰ PCR ਦੀ ਗਿਣਤੀ ਵਿਚ ਵੀ ਵਾਧਾ ਕੀਤਾ ਗਿਆ ਹੈ |
ਇਸ ਮੌਕੇ ਐੱਸ.ਐੱਸ.ਪੀ ਦੀਪਕ ਪਾਰਿਕ (SSP Deepak Pareek) ਪਟਿਆਲਾ (Patiala) ਨੇ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਜਿਹੜੇ ਐਂਟਰੀ ਪੁਆਇੰਟ ਹਨ ਉਨ੍ਹਾਂ ‘ਤੇ ਅਸੀਂ ਸਪੈਸਲ ਨਾਕੇ ਲਗਾਏ ਗਏ ਹਨ, ਤਾਂ ਜੋ ਸ਼ਹਿਰ ਦੇ ਅੰਦਰ ਦਾਖ਼ਲ ਹੋਣ ਵਾਲੇ ਹਰ ਸ਼ਖਸ ‘ਤੇ ਨਜ਼ਰ ਰੱਖੀ ਜਾ ਸਕੇ | ਉਨ੍ਹਾਂ ਕਿਹਾ ਕਿ ਰਾਤ ਨੂੰ ਚੈਕਿੰਗ ਕਰਨ ਦਾ ਮੇਰਾ ਇਕੋ ਮਕਸਦ ਹੈ ਕਿ ਸ਼ਹਿਰ ਦੇ ਅੰਦਰ ਅਮਨ ਸ਼ਾਂਤੀ ਬਣੀ ਰਹੇ ਅਤੇ ਭੈੜੇ ਅਨਸਰਾਂ ‘ਤੇ ਪੁਲਿਸ ਦਾ ਡਰ ਬਣਿਆ ਰਹੇ। ਇਸ ਤੋਂ ਇਲਾਵਾ ਚੈਕਿੰਗ ਦੇ ਦੋਰਾਨ ਜਦੋਂ ਅਸੀਂ ਪੁਲਿਸ ਜਵਾਨਾਂ ਦੇ ਨਾਲ ਮਿਲਦੇ ਹਾਂ ਤਾਂ ਜਵਾਨਾਂ ਦਾ ਹੌਂਸਲਾ ਵੀ ਵੱਧਦਾ ਹੈ।