SSP Batala

SSP ਬਟਾਲਾ ਵਲੋਂ ਗੈਂਗਸਟਰ ਬਬਲੂ ਨੂੰ ਆਤਮ-ਸਮਰਪਣ ਕਰਨ ਦੀ ਕੀਤੀ ਜਾ ਰਹੀ ਹੈ ਅਪੀਲ

ਚੰਡੀਗੜ੍ਹ 08 ਅਕਤੂਬਰ 2022: ਬਟਾਲਾ ਨਜ਼ਦੀਕ ਪਿੰਡ ਕੋਟਲਾ ਬੱਝਾ ਵਿਖੇ ਚੱਲ ਰਹੀ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲੇ ਨਾਲ ਜੁੜੀ ਇਕ ਹੋਰ ਖਬਰ ਆ ਰਹੀ ਹੈ | ਪੁਲਿਸ ਵਲੋਂ ਕਥਿਤ ਗੈਂਗਸਟਰ ਬਬਲੂ ਨੂੰ ਆਤਮ-ਸਮਰਪਣ ਕਰਨ ਲਈ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਬਬਲੂ ਨਾਂਅ ਦਾ ਕਥਿਤ ਗੈਂਗਸਟਰ ਪਿੰਡ ਸੈਦਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਐੱਸ.ਐੱਸ.ਪੀ. ਬਟਾਲਾ ਵਲੋਂ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਆਪ ਨੂੰ ਸਰੰਡਰ ਕਰ ਦੇਵੇ। ਦੱਸਿਆ ਜਾ ਰਿਹਾ ਹੈ ਇਸ ਮੁਕਾਬਲੇ ਵਿਚ ਗੈਂਗਸਟਰ ਬਬਲੂ ਜ਼ਖਮੀ ਹੋ ਗਿਆ ਹੈ |

ਇਸਦੇ ਨਾਲ ਹੀ ਇਕ ਥਾਣੇਦਾਰ ਨੇ ਹਰਜਿੰਦਰ ਸਿੰਘ ਦੱਸਿਆ ਕਿ ਇਹ ਮੋਟਰਸਾਈਕਲ ‘ਤੇ ਆ ਰਿਹਾ ਸੀ | ਪੁਲਿਸ ਨੇ ਖੁਫੀਆ ਰਿਪੋਰਟ ਦੇ ਆਧਾਰ ’ਤੇ ਇਸ ਦਾ ਪਿੱਛਾ ਕੀਤਾਅਤੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਹ ਆਪਣੀ ਪਤਨੀ ਤੇ ਬੱਚੇ ਨੂੰ ਛੱਡ ਕੇ 2 ਪਿਸਟਲਾਂ ਨਾਲ ਕਮਾਦ ’ਚ ਵੜ ਗਿਆ | ਉਨ੍ਹਾਂ ਕਿਹਾ ਕਿ ਬਬਲੂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ, ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ। ਪੁਲਿਸ ਮੁਤਾਬਕ ਬਬਲੂ ‘ਤੇ ਪਹਿਲਾਂ ਵੀ ਵੱਖ- ਵੱਖ ਥਾਣਿਆਂ ਵਿਚ ਕਈ ਅਪਰਾਧਕ ਮਾਮਲੇ ਦਰਜ ਹਨ |

Scroll to Top