Site icon TheUnmute.com

SSC Scam: ਈਡੀ ਨੇ ਅਰਪਿਤਾ ਮੁਖਰਜੀ ਦੇ ਤਿੰਨ ਬੈਂਕ ਖਾਤੇ ਕੀਤੇ ਫ੍ਰੀਜ਼, ਮਿਲੇ 2 ਕਰੋੜ ਰੁਪਏ

Arpita Mukherjee

ਚੰਡੀਗੜ੍ਹ 30 ਜੁਲਾਈ 2022: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟੀਐਮਸੀ ਤੋਂ ਬਰਖ਼ਾਸਤ ਪਾਰਥ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ (Arpita Mukherjee) ਦੇ ਘੱਟੋ-ਘੱਟ ਤਿੰਨ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਨ੍ਹਾਂ ਖਾਤਿਆਂ ‘ਚ ਕਰੀਬ 2 ਕਰੋੜ ਰੁਪਏ ਪਾਏ ਗਏ ਹਨ।

ਇਸ ਦੌਰਾਨ ਈਡੀ ਅਧਿਕਾਰੀ ਨੇ ਕਿਹਾ ਕਿ ਮੁਖਰਜੀ ਦੀਆਂ ਕਈ ਕੰਪਨੀਆਂ ਦੇ ਬੈਂਕ ਖਾਤਿਆਂ ਦੀ ਵੀ ਈਡੀ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ। ਈਡੀ ਨੂੰ ਸ਼ੱਕ ਹੈ ਕਿ ਇਹਨਾਂ ਖਾਤਿਆਂ ਦੀ ਵਰਤੋਂ ਕਈ ਲੈਣ-ਦੇਣ ਕਰਨ ਲਈ ਕੀਤੀ ਗਈ ਸੀ ਜਿਸਨੂੰ ਲੈ ਕੇ ਈਡੀ ਵਲੋਂ ਜਾਂਚ ਕੀਤੀ ਜਾ ਰਹੀ ਹੈ |

ਉਨ੍ਹਾਂ ਕਿਹਾ ਕਿ ਸ਼ੈੱਲ ਕੰਪਨੀਆਂ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਬਾਰੇ ਕੋਈ ਫੈਸਲਾ ਲੈਣਾ ਬਾਕੀ ਹੈ। ਅਸੀਂ ਸਬੰਧਤ ਅਧਿਕਾਰੀਆਂ ਤੋਂ ਇਨ੍ਹਾਂ ਬੈਂਕ ਖਾਤਿਆਂ ਦੇ ਵੇਰਵੇ ਮੰਗੇ ਹਨ। ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਤੈਅ ਕਰਾਂਗੇ। ਈਡੀ ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਅਰਪਿਤਾ ਮੁਖਰਜੀ ਤੋਂ ਇਸ ਬਾਰੇ ਵੀ ਪੁੱਛਗਿੱਛ ਕਰੇਗੀ ਕਿ ਕੀ ਉਸ ਤੋਂ ਇਲਾਵਾ ਹੋਰ ਬੈਂਕ ਖਾਤੇ ਹਨ।

Exit mobile version