ਚੰਡੀਗੜ੍ਹ 6 ਜਨਵਰੀ 2022: ਸ੍ਰੀਨਗਰ (Srinagar) ਵਿੱਚ ਮੌਸਮ ਵਿੱਚ ਸੁਧਾਰ ਤੋਂ ਬਾਅਦ ਵੀਰਵਾਰ ਨੂੰ ਹਵਾਈ ਅੱਡੇ ਤੋਂ ਉਡਾਣਾਂ (flights) ਮੁੜ ਸ਼ੁਰੂ ਹੋ ਗਈਆਂ। ਏਅਰਪੋਰਟ ਅਥਾਰਟੀ ਆਫ ਇੰਡੀਆ (Airports Authority of India) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਦਿੱਖ ਕਾਰਨ ਸਵੇਰ ਦੀਆਂ ਕੁਝ ਉਡਾਣਾਂ (flights) ‘ਚ ਦੇਰੀ ਹੋਈ।ਬੁੱਧਵਾਰ ਨੂੰ ਬਰਫਬਾਰੀ ਅਤੇ ਖਰਾਬ ਵਿਜ਼ੀਬਿਲਟੀ ਕਾਰਨ ਕਸ਼ਮੀਰ ਤੋਂ 42 ਤੈਅਸ਼ੁਦਾ ਉਡਾਣਾਂ ‘ਚੋਂ 37 ਨੂੰ ਰੱਦ ਕਰਨਾ ਪਿਆ। ਮੰਗਲਵਾਰ ਨੂੰ ਵੀ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।
ਉਡਾਣਾਂ ਰੱਦ ਹੋਣ ਕਾਰਨ ਸੈਂਕੜੇ ਸੈਲਾਨੀ ਘਾਟੀ ਵਿੱਚ ਫਸੇ ਹੋਏ ਸਨ । ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ ‘ਚ ਸੈਲਾਨੀ ਕਸ਼ਮੀਰ ਪਹੁੰਚੇ ਸਨ ਅਤੇ ਹੁਣ ਘਰ ਪਰਤਣ ਦੀ ਯੋਜਨਾ ਬਣਾ ਰਹੇ ਸਨ ।ਕਾਜ਼ੀਗੁੰਡ ‘ਚ ਘੱਟੋ-ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਰਿਹਾ ਸੀ । ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ 0.1 ਡਿਗਰੀ ਸੈਲਸੀਅਸ ਅਤੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ।