Site icon TheUnmute.com

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੋਰ ਗਿਰੋਹ ਦੇ 4 ਮੈਂਬਰ ਚੋਰੀ ਦੇ 5 ਮੋਟਰਸਾਇਕਲਾਂ ਸਣੇ ਕਾਬੂ

Sri Muktsar Sahib

ਸ੍ਰੀ ਮੁਕਤਸਰ ਸਾਹਿਬ, 22 ਮਾਰਚ 2023: ਸ. ਹਰਮਨਬੀਰ ਸਿੰਘ ਆਈ.ਪੀ.ਐਸ. ਐਸ.ਐਸ.ਪੀ.ਸੀ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਲੋਂ ਜ਼ਿਲ੍ਹਾ ਅੰਦਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰਾਜੇਸ਼ ਸਨੇਹੀ ਬਤਾ ਡੀ.ਐਸ.ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੁਣ ਇਸ ਦਲਜੀਤ ਸਿੰਘ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਚੋਰ ਗਿਰੋਹ (04 ਮੈਂਬਰਾਂ ਨੂੰ ਚੋਰੀ ਦੇ 05 ਮੋਟਰਸਾਇਕਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਹੋਈ ਹੈ ।

ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ ਏ.ਐਸ.ਆਈ ਰਛਪਾਲ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਗਸ਼ਤ ਵੀ ਚੈਕਿੰਗ ਦੇ ਸਬੰਧ ਵਿੱਚ ਸੰਗੂਧਨ ਤੋਂ ਥਾਂਦੇਵਾਲ ਰੋਡ ਪੁਲ ਸੂਆ ਪਰ ਨਾਕਾ ਬੰਦੀ ਦੌਰਾਨ, ਇਕ ਚੋਰੀ ਦੇ ਮੋਟਰਸਾਇਕਲ ਹੀਰੋ ਹਾਂਡਾ ਸਪਲੈਂਡਰ ਪੁਲਸ, ਜਿਸ ਤੇ ਤਿੰਨ ਵਿਅਕਤੀ ਸਵਾਰ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, 2. ਬੇਅੰਤ ਸਿੰਘ ਸੁੱਖੀ ਪੁੱਤਰ ਕਾਕਾ ਸਿੰਘ ਅਤੇ 3. ਗੁਰਸ਼ੇਰ ਸਿੰਘ ਉਰਫ ਸ਼ੇਰਾ ਵਾਸੀਆਨ ਥਾਂਦੇਵਾਲਾ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ |

ਜਿਸ ‘ਤੇ ਮੁਕੱਦਮਾ ਨੰਬਰ 44 ਮਿਤੀ 21.03.2025 ਅਧ 379,411 ਹਿੰਦ ਐਕਟ ਤਹਿਤ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ । ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਅਸੀਂ ਵੱਖ-ਵੱਖ ਸਹਿਰਾਂ ਵਿੱਚੋਂ ਮੋਟਰਸਾਇਕਲ ਚੋਰੀ ਕਰਦੇ ਹਨ ਅਤੇ ਉਨ੍ਹਾਂ ਦੇ ਦੱਸਣ ਤੇ ਪੁਲਿਸ ਵੱਲੋਂ ਉਨ੍ਹਾਂ ਦੇ ਚੋਥੇ ਸਾਥੀ ਅਮਨਦੀਪ ਸਿੰਘ ਅਮਨਾ ਪੁੱਤਰ ਦਰਸ਼ਨ ਸਿੰਘ ਵਾਸੀ ਬਾਂਦੇਵਾਲਾ ਜੋ ਕਬਾੜ ਦਾ ਕੰਮ ਕਰਦਾ ਹੈ, ਉਸ ਨੂੰ ਕਾਬੂ ਕੀਤਾ ਹੈ। ਜਿਸ ਪਾਸੋਂ ਚੋਰੀ ਦੇ 04 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ, ਪੁਲਿਸ ਇਨ੍ਹਾਂ ਦੋਸ਼ੀਆਂ ਦਾ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਹੋਰ ਵੀ ਪੁਛਗਿੱਛ ਕੀਤੀ ਜਾਵੇਗੀ ਜੋ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਾਨਾ ਹੈ।

Exit mobile version