Sri Lanka women's cricket

ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ 27 ਜੂਨ 2022: ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ ਤੀਜੇ ਟੀ20 ਮੈਚ ‘ਚ ਸੋਮਵਾਰ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅੱਟਾਪੱਟੂ ਦੀ 80 ਦੌੜਾਂ ਦੀ ਸ਼ਾਨਦਾਰ ਪਾਰੀ ਬਦੌਲਤ ਮੈਚ ‘ਚ ਜਿੱਤ ਹਾਸਲ ਕੀਤੀ | ਮੈਚ ‘ਚ ਭਾਰਟੀ ਟੀਮ ਨੇ ਸ਼੍ਰੀਲੰਕਾ ਦੇ ਸਾਹਮਣੇ 20 ਓਵਰਾਂ ‘ਚ 139 ਦੌੜਾਂ ਦਾ ਟੀਚਾ ਰੱਖਿਆ, ਜਿਸ ਨੂੰ ਉਨ੍ਹਾਂ 17ਵੇਂ ਓਵਰ ‘ਚ ਹੀ ਹਾਸਲ ਕਰ ਲਿਆ। ਭਾਰਤ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਹੈ।

ਭਾਰਟੀ ਟੀਮ ਵਲੋਂ ਵਲੋਂ ਸਮ੍ਰਿਤੀ ਮੰਧਾਨਾ ਨੇ 22 ਜਦਕਿ ਐੱਸ. ਮੇਘਨਾ ਨੇ ਵੀ 22 ਦੌੜਾਂ ਬਣਾਈਆਂ। ਹਰਮਨਪ੍ਰੀਤ ਕੌਰ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆ। ਸ਼੍ਰੀਲੰਕਾ ਵਲੋਂ ਓਸ਼ਾਦੀ ਰਾਣਾਸਿੰਘੇ ਨੇ 1, ਅਮਾ ਕੰਚਨਾ ਨੇ 1, ਸੁਗੰਦਿਤਾ ਕੁਮਾਰੀ ਨੇ ਤੇ ਇਨੋਕਾ ਰਣਵੀਰਾ ਨੇ 1-1 ਵਿਕਟ ਲਏ।

Scroll to Top