July 7, 2024 6:26 pm
ਸ਼੍ਰੀਲੰਕਾ

ਭਾਰਤ ਖਿਲਾਫ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਟੀਮ ਦਾ ਹੋਇਆ ਐਲਾਨ

ਚੰਡੀਗੜ੍ਹ 21 ਫਰਵਰੀ 2022: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 24 ਫਰਵਰੀ ਤੋਂ ਹੋਣ ਜਾ ਰਹੀ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਦਾਸੁਨ ਸ਼ੰਕਾ ਭਾਰਤ ਦੌਰੇ ‘ਤੇ ਟੀ-20 ਸੀਰੀਜ਼ ਦੀ ਕਪਤਾਨੀ ਕਰਨਗੇ। ਟੀਮ ‘ਚ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਨੌਜਵਾਨ ਖਿਡਾਰੀ ਵੀ ਸ਼ਾਮਲ ਹਨ। ਇਸ ‘ਚ ਦਿਨੇਸ਼ ਚਾਂਦੀਮਲ, ਚਰਿਥ ਅਸਲੰਕਾ ਅਤੇ ਕੁਸਲ ਮੈਂਡਿਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਸ਼੍ਰੀਲੰਕਾ ਦੀ ਟੀਮ ਫਰਵਰੀ ਦੇ ਆਖਰੀ ਹਫਤੇ ਭਾਰਤ ਦਾ ਦੌਰਾ ਕਰੇਗੀ। ਇੱਥੇ ਉਹ ਟੀ-20 ਅਤੇ ਟੈਸਟ ਸੀਰੀਜ਼ ਖੇਡੇਗੀ। ਟੀ-20 ਸੀਰੀਜ਼ ਦਾ ਪਹਿਲਾ ਮੈਚ 24 ਫਰਵਰੀ ਨੂੰ ਲਖਨਊ ‘ਚ ਖੇਡਿਆ ਜਾਵੇਗਾ। ਜਦਕਿ ਦੂਜਾ ਅਤੇ ਤੀਜਾ ਮੈਚ 26 ਅਤੇ 27 ਫਰਵਰੀ ਨੂੰ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 4 ਮਾਰਚ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਦੱਸ ਦੇਈਏ ਕਿ ਸ਼੍ਰੀਲੰਕਾ ਤੋਂ ਪਹਿਲਾਂ ਭਾਰਤ ਨੇ ਵੀ ਟੀਮ ਦਾ ਐਲਾਨ ਕੀਤਾ ਸੀ। ਭਾਰਤ ਨੇ ਰਿਤੂਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ, ਅਵੇਸ਼ ਖਾਨ, ਰਵੀ ਬਿਸ਼ਨੋਈ ਅਤੇ ਹਰਸ਼ਲ ਪਟੇਲ ਸਮੇਤ ਕਈ ਨੌਜਵਾਨ ਖਿਡਾਰੀਆਂ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਹੈ।

ਭਾਰਤ ਦੇ ਖਿਲਾਫ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਦੀ ਟੀਮ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਮੈਂਡਿਸ, ਚਰਿਤ ਅਸਲੰਕਾ (ਉਪ-ਕਪਤਾਨ), ਦਿਨੇਸ਼ ਚਾਂਦੀਮਲ, ਦਾਨੁਸ਼ਕਾ ਗੁਣਾਤਿਲਕ, ਕਾਮਿਲ ਮਿਸ਼ਰਾ, ਜੈਨੀਥ ਲਿਆਨੇਗੇ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਾਤਨੇ, ਲਾਹਿਰੂ ਕੁਮਾਰਾ, ਬਿਨੁਰਾ ਫਰਨਾਂਡੋ, ਸ਼ਿਰਾਨ ਫਰਨਾਂਡੋ, ਮਹੇਸ਼ ਦਿਕਸ਼ਾਨਾ, ਜੈਫਰੀ ਵਾਂਡਰਸੇ, ਪ੍ਰਵੀਨ ਜੈਵਿਕਰਮਾ, ਆਸ਼ੀਅਨ ਡੈਨੀਅਲ।