July 2, 2024 10:15 pm
Ranil Wickremesinghe

Sri Lanka: ਰਾਨਿਲ ਵਿਕਰਮਸਿੰਘੇ ਨੇ ਸ੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਚੰਡੀਗੜ੍ਹ 21 ਜੁਲਾਈ 2022: ਸ਼੍ਰੀਲੰਕਾ ਦੇ ਚੋਟੀ ਦੇ ਸਿਆਸਤਦਾਨ ਰਾਨਿਲ ਵਿਕਰਮਸਿੰਘੇ (Ranil Wickremesinghe) ਨੇ ਵੀਰਵਾਰ ਨੂੰ ਦੇਸ਼ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਨਿਲ ਨੂੰ ਬੁੱਧਵਾਰ ਨੂੰ ਸੰਸਦ ਨੇ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ । ਵਿਕਰਮਸਿੰਘੇ ਇਸ ਤੋਂ ਪਹਿਲਾਂ ਲੰਬੇ ਸਮੇਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।

73 ਸਾਲਾ ਰਾਨਿਲ ਵਿਕਰਮਾਸਿੰਘੇ (Ranil Wickremesinghe) ਨੂੰ ਸ੍ਰੀਲੰਕਾ ਦੇ ਚੀਫ਼ ਜਸਟਿਸ ਜਯੰਤ ਜੈਸੂਰੀਆ ਨੇ ਅਹੁਦੇ ਦੀ ਸਹੁੰ ਚੁਕਾਈ। ਸ਼੍ਰੀਲੰਕਾ ਭਿਆਨਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਿਕਰਮਸਿੰਘੇ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਤੇ ਅਜ਼ਮਾਇਸ਼ ਦੇਸ਼ ਨੂੰ ਇਸ ਸੰਕਟ ਵਿੱਚੋਂ ਕੱਢ ਕੇ ਲੀਹ ‘ਤੇ ਲਿਆਉਣਾ ਹੈ।

ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਤੋਂ ਭੱਜਣ ਅਤੇ ਫਿਰ ਅਸਤੀਫਾ ਦੇਣ ਤੋਂ ਬਾਅਦ ਵਿਕਰਮਸਿੰਘੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਉਹ ਦੇਸ਼ ਦੇ ਸੰਵਿਧਾਨ ਅਨੁਸਾਰ ਸੰਸਦ ਦੁਆਰਾ ਚੁਣੇ ਜਾਣ ਵਾਲੇ ਪਹਿਲੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਹਨ।ਬੀਤੇ ਦਿਨ ਸ੍ਰੀਲੰਕਾ ਦੀ 225 ਮੈਂਬਰੀ ਸੰਸਦ ਨੇ ਕੱਲ੍ਹ ਵਿਕਰਮਾਸਿੰਘੇ ਨੂੰ ਨਵਾਂ ਰਾਸ਼ਟਰਪਤੀ ਚੁਣਿਆ। ਉਨ੍ਹਾਂ ਨੂੰ 134 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਅਤੇ ਸੱਤਾਧਾਰੀ ਪਾਰਟੀ ਦੇ ਅਸੰਤੁਸ਼ਟ ਨੇਤਾ ਦੁੱਲਾਸ ਅਲਹਪਾਰੁਮਾ ਨੂੰ 82 ਵੋਟਾਂ ਮਿਲੀਆਂ ਅਤੇ ਅਨੁਰਾ ਕੁਮਾਰਾ ਦਿਸਾਨਾਇਕ ਨੂੰ ਸਿਰਫ਼ ਤਿੰਨ ਵੋਟਾਂ ਮਿਲੀਆਂ।