ਚੰਡੀਗ੍ਹੜ 09 ਮਈ 2022: ਸ਼੍ਰੀਲੰਕਾ (Sri Lanka) ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ (Mahinda Rajapaksa) ਨੇ ਦੇਸ਼ ਵਿੱਚ ਗੰਭੀਰ ਆਰਥਿਕ ਸੰਕਟ ਦੇ ਵਿਚਕਾਰ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ। ਇਹ ਦਾਅਵਾ ਸ਼੍ਰੀਲੰਕਾ ਦੇ ਸਥਾਨਕ ਮੀਡੀਆ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਪਕਸ਼ੇ ਨੇ ਅੰਤਰਿਮ ਸਰਕਾਰ ਬਣਾਉਣ ਦੀ ਵਿਰੋਧੀ ਧਿਰ ਦੀ ਮੰਗ ਅੱਗੇ ਝੁਕਦੇ ਹੋਏ ਇਹ ਕਦਮ ਚੁੱਕਿਆ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਾਜਪਕਸ਼ੇ ਨੇ ਕਿਹਾ ਕਿ ਉਹ ਲੋਕਾਂ ਦੀ ਖ਼ਾਤਰ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਦੇ ਬਿਆਨ ਨੇ ਅਟਕਲਾਂ ਨੂੰ ਹਵਾ ਦਿੱਤੀ ਸੀ ਕਿ ਰਾਜਪਕਸ਼ੇ ਅੱਜ ਅਸਤੀਫਾ ਦੇਣਗੇ। ਆਪਣੇ ਛੋਟੇ ਭਰਾ ਅਤੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ‘ਤੇ ਦੇਸ਼ ਨੂੰ ਆਰਥਿਕ ਸਥਿਤੀ ‘ਚੋਂ ਕੱਢਣ ਲਈ ਅੰਤਰਿਮ ਸਰਕਾਰ ਬਣਾਉਣ ਦਾ ਦਬਾਅ ਵਧ ਗਿਆ ਹੈ।