July 2, 2024 9:44 pm
Sri Lanka

Sri Lanka: ਆਰਥਿਕ ਸੰਕਟ ਦੇ ਚੱਲਦੇ ਸ਼੍ਰੀਲੰਕਾ ਨੇ ਇਨ੍ਹਾਂ ਦੇਸ਼ਾਂ ‘ਚ ਬੰਦ ਕੀਤੇ ਆਪਣੇ ਦੂਤਾਵਾਸ

ਚੰਡੀਗੜ੍ਹ 05 ਅਪ੍ਰੈਲ 2022: ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ (Sri Lanka) ਦੀ ਸਥਿਤੀ ਦਿਨੋ ਦਿਨ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ। ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ ‘ਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਇਸ ਦੌਰਾਨ ਸ਼੍ਰੀਲੰਕਾ ਨੇ ਆਪਣੇ ਕਈ ਦੇਸ਼ਾਂ ‘ਚ ਦੂਤਾਵਾਸ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਹਨ। ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਸ਼੍ਰੀਲੰਕਾ ਨੇ ਨਾਰਵੇ ਦੀ ਰਾਜਧਾਨੀ ਓਸਲੋਨ ਅਤੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਆਪਣਾ ਦੂਤਾਵਾਸ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਸਰਕਾਰ ਨੇ ਆਸਟ੍ਰੇਲੀਆ ਦੀ ਰਾਜਧਾਨੀ ਸਿਡਨੀ ‘ਚ ਆਪਣਾ ਵਣਜ ਦੂਤਘਰ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ।

ਸ਼੍ਰੀਲੰਕਾ ਸਰਕਾਰ ਨੇ ਸੰਸਦ ‘ਚ ਗੁਆਇਆ ਆਪਣਾ ਬਹੁਮਤ

Sri Lanka

ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਸੱਤਾਧਾਰੀ ਗੱਠਜੋੜ ਨੇ ਮੰਗਲਵਾਰ ਨੂੰ ਸੰਸਦ ‘ਚ ਆਪਣਾ ਬਹੁਮਤ ਗੁਆ ਦਿੱਤਾ ਜਦੋਂ ਘੱਟੋ ਘੱਟ 41 ਸੰਸਦ ਮੈਂਬਰਾਂ ਨੇ ਆਰਥਿਕ ਸੰਕਟ ਨੂੰ ਲੈ ਕੇ ਵਧ ਰਹੀ ਬੇਚੈਨੀ ਦੇ ਵਿਚਕਾਰ ਗੱਠਜੋੜ ‘ਚੋਂ ਬਾਹਰ ਕੱਢ ਲਿਆ। ਸ੍ਰੀਲੰਕਾ ਦੇ ਵਿਰੋਧੀ ਧਿਰ ਨੇ ਕੱਲ੍ਹ ਰਾਸ਼ਟਰਪਤੀ ਰਾਜਪਕਸ਼ੇ ਦੇ ਸਰਕਾਰ ‘ਚ ਸ਼ਾਮਲ ਹੋਣ ਦੇ ਸੱਦੇ ਨੂੰ ਠੁਕਰਾ ਦਿੱਤਾ ਅਤੇ ਇਸ ਦੀ ਬਜਾਏ ਦੇਸ਼ ‘ਚ ਭੋਜਨ, ਈਂਧਨ ਅਤੇ ਦਵਾਈਆਂ ਦੀ ਵੱਧ ਰਹੀ ਕਮੀ ਨੂੰ ਲੈ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਸ਼੍ਰੀਲੰਕਾ ਦੀ ਸੰਸਦ ਮੰਗਲਵਾਰ ਨੂੰ ਬੁਲਾਈ ਗਈ।

ਤੁਹਾਨੂੰ ਦੱਸ ਦੇਈਏ ਕਿ ਕੋਲੰਬੋ ‘ਚ ਸੰਸਦ ਦੇ ਬਾਹਰ ਸਰਕਾਰ ਅਤੇ ਖਾਸ ਕਰਕੇ ਰਾਜਪਕਸ਼ੇ ਦੇ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਹੈ। ਸ਼੍ਰੀਲੰਕਾ ਰਿਕਾਰਡ ਮਹਿੰਗਾਈ ਅਤੇ ਬਿਜਲੀ ਕਟੌਤੀ ਦੇ ਨਾਲ-ਨਾਲ ਭੋਜਨ, ਬਾਲਣ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ।