Dinesh Gunawardena

Sri Lanka: ਦਿਨੇਸ਼ ਗੁਣਵਰਧਨੇ ਬਣੇ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ

ਚੰਡੀਗੜ੍ਹ 22 ਜੁਲਾਈ 2022: ਦਿੱਗਜ ਨੇਤਾ ਦਿਨੇਸ਼ ਗੁਣਵਰਧਨੇ (Dinesh Gunawardena) ਨੂੰ ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਪ੍ਰਧਾਨ ਮੰਤਰੀ ਨਿਯੁਕਤ ਕੀਤਾ । ਰਾਸ਼ਟਰਪਤੀ ਵਿਕਰਮਸਿੰਘੇ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਦੱਸ ਦੇਈਏ ਕਿ ਵਿਕਰਮਸਿੰਘੇ ਨੂੰ ਬੁੱਧਵਾਰ ਨੂੰ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ । ਵਿਕਰਮਸਿੰਘੇ ਅਤੇ ਗੁਣਵਰਧਨੇ ਦੀ ਜੋੜੀ ‘ਤੇ ਹੁਣ ਸ਼੍ਰੀਲੰਕਾ ਨੂੰ ਬੇਮਿਸਾਲ ਆਰਥਿਕ ਸੰਕਟ ਤੋਂ ਬਚਾਉਣ ਦਾ ਬੋਝ ਹੈ। ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਸਹਿਯੋਗੀ ਦੇਸ਼ ਛੱਡ ਚੁੱਕੇ ਹਨ।

ਦਿਨੇਸ਼ ਗੁਣਵਰਧਨੇ ਸ਼੍ਰੀਲੰਕਾ ਦੇ ਇੱਕ ਸੀਨੀਅਰ ਸਿਆਸਤਦਾਨ, ਸੰਸਦ ਮੈਂਬਰ, ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੀਲੰਕਾ ਦੇ ਸੰਸਦ ਮੈਂਬਰ ਹਨ। ਗੁਣਵਰਧਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਤੇ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅਪ੍ਰੈਲ ‘ਚ ਉਨ੍ਹਾਂ ਨੂੰ ਗ੍ਰਹਿ ਮੰਤਰੀ ਬਣਾਇਆ ਸੀ।

Scroll to Top