Sri Lanka

Sri Lanka crisis: ਕਰਜ਼ੇ ‘ਚ ਡੁੱਬੇ ਸ੍ਰੀਲੰਕਾ ਨੂੰ ਅਮਰੀਕਾ ਦੇਵੇਗਾ 12 ਕਰੋੜ ਡਾਲਰ ਦਾ ਕਰਜ਼ਾ

ਚੰਡੀਗੜ੍ਹ 15 ਜੂਨ 2022: (Sri Lanka crisis) ਸ੍ਰੀਲੰਕਾ ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਦੀ ਆਰਥਿਕ ਸਥਿਤੀ ਦਿਨੋ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ | ਸ਼੍ਰੀਲੰਕਾ ‘ਚ ਜ਼ਰੂਰੀ ਵਸਤਾਂ ਦਾ ਕਾਲ ਪੈ ਗਿਆ ਹੈ। ਮਹਿੰਗਾਈ ਆਪਣੇ ਸਿਖਰ ‘ਤੇ ਹੈ ਅਤੇ ਦੇਸ਼ ਹੁਣ ਤੱਕ ਦੇ ਸਭ ਤੋਂ ਵੱਡੇ ਸਿਆਸੀ ਉਥਲ-ਪੁਥਲ ‘ਚੋਂ ਲੰਘ ਰਿਹਾ ਹੈ।

ਇਸਦੇ ਚੱਲਦੇ ਅਮਰੀਕਾ ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੀ ਮਦਦ ਕੀਤੀ ਹੈ। ਸ਼੍ਰੀਲੰਕਾ ਸਥਿਤ ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਲੰਬੋ ਵਿੱਚ ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਕਰਜ਼ੇ ਵਿੱਚ ਡੁੱਬੇ ਸ੍ਰੀਲੰਕਾ ਵਿੱਚ ਛੋਟੇ ਅਤੇ ਮੱਧਮ ਆਕਾਰ ਦੇ ਕਾਰੋਬਾਰਾਂ ਦੇ ਵਿਕਾਸ ਅਤੇ ਮਦਦ ਲਈ ਸ੍ਰੀਲੰਕਾ ਨੂੰ 12 ਕਰੋੜ ਡਾਲਰ ਦਾ ਨਵਾਂ ਕਰਜ਼ਾ ਪ੍ਰਦਾਨ ਕਰੇਗਾ।

ਸ੍ਰੀਲੰਕਾ (Sri Lanka) ਵਿੱਚ ਅਮਰੀਕੀ ਰਾਜਦੂਤ ਜੂਲੀ ਚੁੰਗ ਨੇ ਦੱਸਿਆ ਕਿ ਯੂਐਸ ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ (DFC) ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਨਵੇਂ ਨਿਵੇਸ਼ ਵਿੱਚ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਨਿਵੇਸ਼ ਦੇ ਤਹਿਤ, ਡੀਐਫਸੀ ਛੋਟੇ ਅਤੇ ਵੱਡੇ ਕਾਰੋਬਾਰਾਂ ਤੱਕ ਪਹੁੰਚ ਅਤੇ ਮਦਦ ਕਰੇਗੀ। ਅਮਰੀਕੀ ਰਾਜਦੂਤ ਜੂਲੀ ਚੁੰਗ ਨੇ ਅੱਗੇ ਕਿਹਾ ਕਿ ਸੱਤਰ ਸਾਲਾਂ ਤੋਂ ਅਮਰੀਕਾ ਨੇ ਸ਼੍ਰੀਲੰਕਾ ਦੀ ਆਰਥਿਕਤਾ ਨੂੰ ਵਿਕਸਤ ਕਰਨ ਅਤੇ ਲੋਕਾਂ ਦੀ ਸਹਾਇਤਾ ਲਈ ਕਈ ਵਾਰ ਵਿਦੇਸ਼ੀ ਸਹਾਇਤਾ ਕਰਜ਼ੇ ਦਿੱਤੇ ਹਨ।

Scroll to Top