Sri Lanka

Sri Lanka crisis: ਭਾਰਤ ਸ਼੍ਰੀਲੰਕਾ ਨੂੰ ਕੱਲ੍ਹ ਭੇਜੇਗਾ 9,000 ਮੀਟ੍ਰਿਕ ਟਨ ਚੌਲ ਸਮੇਤ ਹੋਰ ਰਾਹਤ ਸਮੱਗਰੀ

ਚੰਡੀਗੜ੍ਹ 21 ਮਈ 2022: (Sri Lanka crisis) ਸ੍ਰੀਲੰਕਾ ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਦੀ ਆਰਥਿਕ ਸਥਿਤੀ ਦਿਨੋ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ | ਸ਼੍ਰੀਲੰਕਾ ‘ਚ ਜ਼ਰੂਰੀ ਵਸਤਾਂ ਦਾ ਕਾਲ ਪੈ ਗਿਆ ਹੈ। ਮਹਿੰਗਾਈ ਆਪਣੇ ਸਿਖਰ ‘ਤੇ ਹੈ ਅਤੇ ਦੇਸ਼ ਹੁਣ ਤੱਕ ਦੇ ਸਭ ਤੋਂ ਵੱਡੇ ਸਿਆਸੀ ਉਥਲ-ਪੁਥਲ ‘ਚੋਂ ਲੰਘ ਰਿਹਾ ਹੈ। ਇਸ ਸਭ ਦੇ ਵਿਚਕਾਰ ਸ਼੍ਰੀਲੰਕਾ ਲਈ ਰਾਹਤ ਦੀ ਖਬਰ ਹੈ। ਸ਼੍ਰੀਲੰਕਾ ਨੂੰ ਜਲਦ ਹੀ ਭਾਰਤ ਅਤੇ ਜਾਪਾਨ ਤੋਂ ਵੱਡੀ ਮਦਦ ਮਿਲਣ ਵਾਲੀ ਹੈ।

ਸ਼੍ਰੀਲੰਕਾ (Sri Lanka) ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਸ਼੍ਰੀਲੰਕਾ (Sri Lanka) ਦੇ ਲੋਕਾਂ ਲਈ ਤੁਰੰਤ ਰਾਹਤ ਸਮੱਗਰੀ ਜਿਵੇਂ ਕਿ ਚੌਲ, ਦਵਾਈਆਂ ਅਤੇ ਦੁੱਧ ਦਾ ਪਾਊਡਰ ਲੈ ਕੇ ਇੱਕ ਭਾਰਤੀ ਜਹਾਜ਼ ਐਤਵਾਰ ਨੂੰ ਕੋਲੰਬੋ ਪਹੁੰਚਣ ਵਾਲਾ ਹੈ। ਜਿਕਰਯੋਗ ਹੈ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਬੁੱਧਵਾਰ ਨੂੰ ਚੇਨਈ ਤੋਂ ਰਾਹਤ ਸਮੱਗਰੀ ਨਾਲ ਭਰੇ ਇਸ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਭਾਰਤ ਤੋਂ ਸ਼੍ਰੀਲੰਕਾ ਜਾਣ ਵਾਲੀ ਪਹਿਲੀ ਖੇਪ ਵਿੱਚ 9,000 ਮੀਟ੍ਰਿਕ ਟਨ ਚੌਲ, 200 ਮੀਟ੍ਰਿਕ ਟਨ ਦੁੱਧ ਦਾ ਪਾਊਡਰ ਅਤੇ 24 ਮੀਟ੍ਰਿਕ ਟਨ ਜੀਵਨ ਰੱਖਿਅਕ ਦਵਾਈਆਂ ਸ਼ਾਮਲ ਹਨ। ਇਨ੍ਹਾਂ ਦੀ ਕੁੱਲ ਲਾਗਤ 45 ਕਰੋੜ ਰੁਪਏ ਹੈ। ਭਾਰਤੀ ਸਰਕਾਰ ਨੇ ਕਿਹਾ ਕਿ “ਭਾਰਤ ਦੇ ਲੋਕ ਸ਼੍ਰੀਲੰਕਾ ਦੇ ਨਾਲ ਖੜੇ ਹਨ”।

ਦੂਜੇ ਪਾਸੇ ਜਾਪਾਨ ਨੇ ਵੀ ਜ਼ਰੂਰੀ ਖੁਰਾਕੀ ਵਸਤਾਂ ਅਤੇ ਸਕੂਲੀ ਭੋਜਨ ਪ੍ਰੋਗਰਾਮ ਲਈ ਵਿਸ਼ਵ ਖੁਰਾਕ ਪ੍ਰੋਗਰਾਮ ਰਾਹੀਂ 1.5 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਜਾਪਾਨ ਸਰਕਾਰ ਸ਼੍ਰੀਲੰਕਾ ਦੇ ਲਗਭਗ 15,000 ਸ਼ਹਿਰੀ ਅਤੇ ਪੇਂਡੂ ਲੋਕਾਂ ਅਤੇ 380,000 ਸਕੂਲੀ ਬੱਚਿਆਂ ਨੂੰ ਤਿੰਨ ਮਹੀਨਿਆਂ ਲਈ ਜ਼ਰੂਰੀ ਭੋਜਨ ਸਪਲਾਈ ਕਰੇਗੀ।

Scroll to Top