ਚੰਡੀਗੜ੍ਹ 06 ਅਪ੍ਰੈਲ 2022: ਸ਼੍ਰੀਲੰਕਾ (Sri Lanka) ਇਨ੍ਹੀਂ ਦਿਨੀਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ੍ਰੀਲੰਕਾ ‘ਚ ਮਹਿੰਗਾਈ ਆਪਣੇ ਸਿਖਰ ‘ਤੇ ਪਹੁੰਚ ਗਈ ਹੈ | ਇਸਦੇ ਨਾਲ ਹੀ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਤੱਕ ਸੰਕਟ ਪੈਦਾ ਹੋ ਗਿਆ ਹੈ। ਇਸ ਦੌਰਾਨ ਜ਼ਰੂਰੀ ਦਵਾਈਆਂ ਦੀ ਸਪਲਾਈ ਵੀ ਖਤਰੇ ‘ਚ ਆ ਗਈ ਹੈ ਅਤੇ ਸ੍ਰੀਲੰਕਾ ‘ਚ ਸਿਹਤ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਅਜਿਹੇ ‘ਚ ਭਾਰਤ ਨੇ ਗੁਆਂਢੀ ਦੇਸ਼ ਦੀ ਮਦਦ ਲਈ ਸ਼੍ਰੀਲੰਕਾ ਨੂੰ ਜ਼ਰੂਰੀ ਦਵਾਈਆਂ ਭੇਜੀਆਂ ਹਨ।
ਇਸ ਤੋਂ ਬਾਅਦ ਸ੍ਰੀਲੰਕਾ (Sri Lanka) ਦੇ ਨੈਸ਼ਨਲ ਆਈ ਹਸਪਤਾਲ ਦੇ ਡਾਇਰੈਕਟਰ ਨੇ ਦਵਾਈਆਂ ਮੁਹੱਈਆ ਕਰਵਾਉਣ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਮਦਦ ਮਿਲਣ ਨਾਲ ਸਿਹਤ ਸਹੂਲਤਾਂ ਦੇ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਨੈਸ਼ਨਲ ਆਈ ਹਸਪਤਾਲ ਦੇ ਡਾਇਰੈਕਟਰ ਦਮਮਿਕਾ ਨੇ ਕਿਹਾ ਕਿ ਦੇਸ਼ ‘ਚ ਗੰਭੀਰ ਆਰਥਿਕ ਸੰਕਟ ਦੇ ਵਿਚਕਾਰ, ਜ਼ਰੂਰੀ ਦਵਾਈਆਂ ਦੀ ਉਪਲਬਧਤਾ ਵੀ ਘੱਟ ਰਹੀ ਹੈ ਅਤੇ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਅਜਿਹੇ ‘ਚ ਭਾਰਤ ਨੇ ਸਾਡੀ ਬਹੁਤ ਮਦਦ ਕੀਤੀ ਹੈ। ਸਾਡੀਆਂ ਜ਼ਿਆਦਾਤਰ ਦਵਾਈਆਂ ਭਾਰਤ ਤੋਂ ਆ ਰਹੀਆਂ ਹਨ। ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।