Sri Lanka

Sri Lanka crisis: ਰਾਸ਼ਟਰਪਤੀ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਸ੍ਰੀਲੰਕਾ ‘ਚ ਐਮਰਜੈਂਸੀ ਦਾ ਐਲਾਨ

ਚੰਡੀਗੜ੍ਹ 13 ਜੁਲਾਈ 2022: ਗੰਭੀਰ ਆਰਥਿਕ ਸੰਕਟ ਆ ਸਾਹਮਣਾ ਕਰ ਰਹੇ ਸ੍ਰੀਲੰਕਾ (Sri Lanka) ‘ਚ ਹਾਲਤ ਬੇਕਾਬੂ ਹੁੰਦੇ ਜਾ ਰਹੇ ਹਨ | ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਦੇਸ਼ ਦੇ ਹਾਲਾਤ ਹੋ ਵੀ ਵਿਗੜਦੇ ਜਾ ਰਹੇ ਹਨ। ਪ੍ਰਦਰਸ਼ਨਕਾਰੀ ਸੰਸਦ ਅਤੇ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚ ਗਏ ਹਨ। ਵੱਡੀ ਗਿਣਤੀ ਵਿੱਚ ਫੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਦੇਸ਼ ਵਿੱਚ ਇੱਕ ਵਾਰ ਫਿਰ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

ਇਸਦੇ ਨਾਲ ਹੀ ਰਾਸ਼ਟਰਪਤੀ ਭਵਨ ‘ਤੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਖਬਰ ਹੈ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅੱਜ ਸਵੇਰੇ ਕੋਲੰਬੋ ਤੋਂ ਮਾਲਦੀਵ ਭੱਜ ਗਏ ਹਨ। ਉਹ ਆਪਣੀ ਪਤਨੀ ਅਤੇ ਦੋ ਅੰਗ ਰੱਖਿਅਕਾਂ ਦੇ ਨਾਲ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਵਿੱਚ ਦੇਸ਼ ਤੋਂ ਫਰਾਰ ਹੋ ਗਿਆ ਹੈ।

ਅੱਜ ਗੋਟਾਬਾਯਾ ਨੇ ਵੀ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਸੀ। ਰਾਸ਼ਟਰਪਤੀ ਦੇ ਦੇਸ਼ ਛੱਡਣ ਦੀ ਖਬਰ ਨਾਲ ਪ੍ਰਦਰਸ਼ਨਕਾਰੀ ਫਿਰ ਭੜਕ ਗਏ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀ ਸੰਸਦ ਅਤੇ ਪ੍ਰਧਾਨ ਮੰਤਰੀ ਦਫ਼ਤਰ ਪਹੁੰਚ ਚੁੱਕੇ ਹਨ। ਫੌਜ ਅਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਹਨ। ਇਸ ਦੌਰਾਨ ਸ੍ਰੀਲੰਕਾ(Sri Lanka) ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

Scroll to Top