Sri Lanka

ਸ਼੍ਰੀਲੰਕਾ ਤੇ ਚੀਨ ਨੇ ਆਪਸ ‘ਚ ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਕੀਤਾ ਫੈਸਲਾ

ਚੰਡੀਗੜ੍ਹ 21ਜੂਨ 2022: ਸ਼੍ਰੀਲੰਕਾ (Sri Lanka) ਅਤੇ ਚੀਨ (Chine) ਨੇ ਆਪਸ ਵਿੱਚ ਨਵੀਂ ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਗੋਟਬਯਾ ਰਾਜਪਕਸ਼ੇ ਦੇ ਦਫ਼ਤਰ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਦੇ ਅਨੁਸਾਰ, ਕੋਲੰਬੋ ਵਿੱਚ ਚੀਨੀ ਰਾਜਦੂਤ ਨੇ ਸ਼੍ਰੀਲੰਕਾ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਇਸ ਹਫਤੇ ਚੀਨ ਤੋਂ ਸ਼੍ਰੀਲੰਕਾ ਲਈ ਤਿੰਨ ਉਡਾਣਾਂ ਹੋਣਗੀਆਂ। ਇਸ ਦੇ ਜਵਾਬ ਵਿੱਚ ਸ਼੍ਰੀਲੰਕਾ ਨੇ ਵੀ ਬੀਜਿੰਗ ਲਈ ਤਿੰਨ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਸ੍ਰੀਲੰਕਾਈ ਮੀਡੀਆ ਮੁਤਾਬਕ ਸ੍ਰੀਲੰਕਾ ਸਰਕਾਰ ਜਾਂ ਚੀਨੀ ਦੂਤਘਰ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਨਵੀਂ ਏਅਰਲਾਈਨ ਸ਼ੁਰੂ ਕਰਨ ਦਾ ਮਕਸਦ ਕੀ ਹੈ, ਜਦਕਿ ਯਾਤਰੀਆਂ ਵੱਲੋਂ ਅਜਿਹੀ ਕੋਈ ਮੰਗ ਨਹੀਂ ਦੇਖੀ ਗਈ ਹੈ।

Scroll to Top