ਚੰਡੀਗੜ੍ਹ, 15 ਮਾਰਚ 2025: ਸ੍ਰੀ ਫਤਹਿਗੜ੍ਹ ਸਾਹਿਬ (Sri Fatehgarh Sahib) ਦੀ ਪੁਲਿਸ ਨੇ ਇੱਕ ਚੋਰ ਗਿਰੋਹ ਦੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਮੁਤਾਬਕ ਇਹ ਵਿਅਕਤੀ ਮੋਟਰਸਾਈਕਲ ਚੋਰੀ ਕਰ ਅੱਗੇ ਕਿਸੇ ਨੂੰ ਵੇਚ ਦਿੰਦੇ ਸਨ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚ 2 ਕਾਲਜ਼ ਦੇ ਵਿਦਿਆਰਥੀ ਵੀ ਸ਼ਾਮਲ ਹਨ |
ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਦਾ ਇੱਕ ਮੈਂਬਰ ਚੋਰੀ ਦੇ ਮਾਮਲੇ ‘ਚ ਪਹਿਲਾ ਹੀ ਜੇਲ੍ਹ ਕੱਟ ਰਿਹਾ ਹੈ। ਇਹ ਗਿਰੋਹ ਗੁਰਦੁਆਰਾ ਸਾਹਿਬ ਦੇ ਨੇੜੇ ਤੋਂ ਮੋਟਰਸਾਈਕਲ ਚੋਰੀ ਕਰ ਅੱਗੇ ਵੇਚ ਦਿੰਦੇ ਸਨ, ਇਹਨਾਂ ਤੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਫਤਹਿਗੜ੍ਹ ਸਾਹਿਬ (Sri Fatehgarh Sahib) ਦੇ ਸਹਾਇਕ ਥਾਣੇਦਾਰ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ 2 ਵਿਦਿਆਰਥੀ ਧਾਰਮਿਕ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ ਅਤੇ ਇਹਨਾਂ ਦਾ ਤੀਜਾ ਸਾਥੀ ਉਹ ਮੋਟਰਸਾਈਕਲ ਸਸਤੇ ਭਾਅ ਖਰੀਦ ਲੈਂਦਾ ਸੀ |
ਪੁਲਿਸ ਨੇ ਦੱਸਿਆ ਕਿ ਇਹ ਅੱਗੇ ਮਹਿੰਗੇ ਭਾਅ ਵੇਚਦਾ ਸੀ, ਇਹ ਦੋਵੇਂ ਚੋਰ ਮਲੇਰਕੋਟਲਾ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਤੀਜਾ ਸਾਥੀ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ| ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ | ਇਸ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ |
Read More: ਮੋਹਾਲੀ ਪੁਲਿਸ ਵੱਲੋਂ ਲਗਜਰੀ ਕਾਰ ਚੋਰ ਗਿਰੋਹ ਦੇ ਦੋ ਵਿਅਕਤੀ ਗ੍ਰਿਫਤਾਰ, ਕਈ ਲਗਜਰੀ ਕਾਰਾਂ ਬਰਾਮਦ