July 2, 2024 10:06 pm
Amritsar

ਸ੍ਰੀ ਦਰਬਾਰ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦਾ ਅੱਜ ਹੋਇਆ ਪੋਸਟਮਾਰਟਮ

ਅੰਮ੍ਰਿਤਸਰ 22 ਦਸੰਬਰ 2021: ਸ੍ਰੀ ਦਰਬਾਰ ਸਾਹਿਬ (Sri Darbar Sahib ) ਵਿਖੇ ਮਾਰੇ ਗਏ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਪਹਿਚਾਣ ਬਾਇਓਮੈਟ੍ਰਿਕ ਡਾਟਾਬੇਸ ਤੋਂ ਵੀ ਨਹੀਂ ਹੋ ਪਾਈ ਅਤੇ ਲਗਾਤਾਰ ਉਸ ਨੂੰ ਡੈੱਡ ਹਾਊਸ ‘ਚ ਰੱਖੇ ਜਾਣ ਤੋਂ ਬਾਅਦ ਅੱਜ ਡਾਕਟਰਾਂ ਦੀ ਟੀਮ ਅਤੇ ਪੁਲਸ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ,
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਡੀ ਸੀ ਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮ੍ਰਿਤਕ ਦੇ ਫਿੰਗਰ ਪ੍ਰਿੰਟ ਆਧਾਰ ਡਾਟਾਬੇਸ ਨਾਲ ਮੈਚ ਨਹੀਂ ਹੋ ਪਾ ਰਹੇ, ਇਸ ਤੋਂ ਇਲਾਵਾ ਪੁਲਸ ਨੇ ਆਪਣੇ ਕਰਿਮਨਲ ਰਿਕਾਰਡ ਤੋਂ ਵੀ ਮੁਲਜ਼ਮ ਦੀ ਪਹਿਚਾਣ ਕਰਾਓਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਵੀ ਪਹਿਚਾਣ ਨਹੀਂ ਮਿਲ ਸਕੀ, ਇਸ ਤੋਂ ਇਲਾਵਾ ਪੁਲਸ ਵਲੋਂ ਪੂਰੇ ਭਾਰਤ ਦੀਅਾਂ ਵੱਖ ਵੱਖ ਸਟੇਟਾਂ ਵਿੱਚ ਇਸ ਦੀ ਫੋਟੋ ਭੇਜ ਕੇ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਅਜੇ ਤੱਕ ਇਸ ਦੀ ਕੋਈ ਵੀ ਪਹਿਚਾਣ ਨਹੀਂ ਹੋ ਪਾਈ, ਅੱਗੇ ਬੋਲਦੇ ਹੋਏ ਪੁਲਸ (police)ਅਧਿਕਾਰੀ ਨੇ ਦੱਸਿਆ ਕਿ ਅੱਜ ਸੀਨੀਅਰ ਡਾਕਟਰਾਂ ਦੀ ਮੌਜੂਦਗੀ ਵਿੱਚ ਤੇ ਪੁਲਸ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਸ ਮੁਲਜ਼ਮ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ, ਉਨ੍ਹਾਂ ਕਿਹਾ ਕਿ ਇਸ ਵਿਅਕਤੀ ਦੀ ਪਹਿਚਾਣ ਲਈ ਲਗਾਤਾਰ ਹੀ ਪੁਲਸ ਵੱਖ ਵੱਖ ਟੀਮਾਂ ਬਣਾ ਕੇ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਿਅਕਤੀ ਦੀ ਪਛਾਣ ਜਲਦ ਤੋਂ ਜਲਦ ਹੋਵੇ ਅਤੇ ਹੁਣ ਵੀ ਇਸ ਦੀਆਂ ਸਕੈਨਿੰਗ ਕਰਕੇ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਇਸ ਵਿਅਕਤੀ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ,