ਅੰਮ੍ਰਿਤਸਰ 19 ਦਸੰਬਰ 2021 : ਸ੍ਰੀ ਦਰਬਾਰ ਸਾਹਿਬ ( Sri Darbar Sahib) ਵਿਚ ਬੀਤੀ ਸ਼ਾਮ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਦੇ ਮਾਮਲੇ ‘ਚ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਨੇ ਧਾਰਾ 295 ਏ ਅਤੇ 307 ਦਾ ਮਾਮਲਾ ਦਰਜ ਕੀਤਾ ਹੈ, ਫਿਲਹਾਲ ਅਜੇ ਤੱਕ ਮੁਲਜ਼ਮ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਮੁਲਜ਼ਮ ਦੀ ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਦੋਂ ਤੱਕ ਮੁਲਜ਼ਮ ਦਾ ਪੋਸਟ ਮਾਰਟਮ ਨਹੀਂ ਹੋ ਸਕੇਗਾ ਜਦੋਂ ਤਕ ਉਸ ਦੀ ਸ਼ਨਾਖਤ ਨਹੀਂ ਹੋ ਜਾਂਦੀ ਹੈ।
ਸੇਵਾਦਾਰ ਸਾਧਾ ਸਿੰਘ ਦੇ ਬਿਆਨ ’ਤੇ ਦਰਜ ਹੋਇਆ ਮਾਮਲਾ
ਦੱਸਣਯੋਗ ਹੈ ਕਿ ਇਹ ਮਾਮਲਾ ਸਾਧਾ ਸਿੰਘ (47) ਪੁੱਤਰ ਸੁੱਚਾ ਸਿੰਘ ਵਾਸੀ ਕੁਆਟਰ ਨੰਬਰ ਬੀ-93 ਅਕਾਲੀ ਕਲੋਨੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਹਾਲ ਵਾਸੀ ਗਲੀ ਪੀਰਾ ਵਾਲੀ ਨੇੜੇ ਰਟੋਲ ਡੇਅਰੀ ਕੋਟ ਮਿੱਤ ਸਿੰਘ ਅੰਮ੍ਰਿਤਸਰ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।
ਨਵੰਬਰ 22, 2024 9:56 ਪੂਃ ਦੁਃ