Site icon TheUnmute.com

SRH vs KKR: ਪਲੇਆਫ ਪੜਾਅ ਦੇ ਪਹਿਲੇ ਮੈਚ ‘ਚ ਅੱਜ ਹੈਦਰਾਬਾਦ ਦਾ ਕੋਲਕਾਤਾ ਨਾਲ ਮੁਕਾਬਲਾ

SRH vs KKR

ਚੰਡੀਗੜ੍ਹ, 21 ਮਈ 2024:(SRH vs KKR) ਸ਼ਾਨਦਾਰ ਫਾਰਮ ‘ਚ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਅੱਜ ਯਾਨੀ ਮੰਗਲਵਾਰ ਨੂੰ ਆਈ.ਪੀ.ਐੱਲ. 2024 ਦੇ ਪਹਿਲੇ ਕੁਆਲੀਫਾਇਰ ‘ਚ ਇਸ ਸੈਸ਼ਨ ‘ਚ ਕਾਫ਼ੀ ਦੌੜਾਂ ਬਣਾਉਣ ਵਾਲੀ ਟੀਮ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਸ ਸੀਜ਼ਨ ‘ਚ ਦੋਵੇਂ ਟੀਮਾਂ ਨੇ ਹਮਲਾਵਰ ਖੇਡ ਦਿਖਾਈ।

ਇਹ ਮੈਚ ਜਿੱਤਣ ਵਾਲੀ ਟੀਮ 26 ਮਈ ਨੂੰ ਚੇਨਈ ਵਿੱਚ ਹੋਣ ਵਾਲੇ ਫਾਈਨਲ ਵਿੱਚ ਸਿੱਧੇ ਪ੍ਰਵੇਸ਼ ਕਰੇਗੀ, ਜਦੋਂ ਕਿ ਹਾਰਨ ਵਾਲੀ ਟੀਮ ਨੂੰ ਐਲੀਮੀਨੇਟਰ ਦੀ ਜੇਤੂ ਟੀਮ ਦੇ ਨਾਲ ਦੂਜੇ ਕੁਆਲੀਫਾਇਰ ਵਜੋਂ ਫਾਈਨਲ ਵਿੱਚ ਪ੍ਰਵੇਸ਼ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ।

ਕੇਕੇਆਰ ਇਸ ਸਾਲ ਆਈਪੀਐਲ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਸੀ, ਜਦੋਂ ਕਿ ਸਨਰਾਈਜ਼ਰਜ਼ ਆਖਰੀ ਲੀਗ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਦੂਜੇ ਸਥਾਨ ’ਤੇ ਰਹੀ ਸੀ। ਲੀਗ ਗੇੜ ਦੇ 70 ਮੈਚਾਂ ਵਿੱਚ ਸਿਖਰਲੇ ਦੋ ਸਥਾਨਾਂ ’ਤੇ ਕਾਬਜ਼ ਇਨ੍ਹਾਂ ਟੀਮਾਂ ਨੂੰ ਪਿਛਲੇ 10 ਦਿਨਾਂ ਵਿੱਚ ਮੀਂਹ ਕਾਰਨ ਬਰੇਕ ਲੱਗੀ ਹੈ।

Exit mobile version