July 1, 2024 12:41 am
SpiceJet

ਚੀਨ ਜਾ ਰਹੇ ਸਪਾਈਸ ਜੈੱਟ ਦਾ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਵਾਪਸ ਪਰਤਿਆ

ਚੰਡੀਗੜ੍ਹ 06 ਜੁਲਾਈ 2022: ਏਅਰਲਾਈਨ ਸਪਾਈਸਜੈੱਟ (SpiceJet) ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ । ਇਸ ਦੌਰਾਨ ਸਪਾਈਸ ਜੈੱਟ ਦੇ ਜਹਾਜ਼ ਵਿੱਚ ਇੱਕ ਹੋਰ ਤਕਨੀਕੀ ਖ਼ਰਾਬੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ (SpiceJet) ਦੀ SG-11 ਫਲਾਈਟ ਦੀ ਤਕਨੀਕੀ ਖਰਾਬੀ ਕਾਰਨ ਪਾਕਿਸਤਾਨ ਦੇ ਕਰਾਚੀ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ |

ਇਸਦੇ ਨਾਲ ਹੀ ਅੱਜ ਯਾਨੀ ਬੁੱਧਵਾਰ ਨੂੰ ਕੰਪਨੀ ਨੂੰ ਦੱਸਿਆ ਗਿਆ ਕਿ ਕੰਪਨੀ ਦਾ ਇਕ ਮਾਲਵਾਹਕ ਜਹਾਜ਼ ਜੋ ਚੀਨ ਦੇ ਚੋਂਗਕਿੰਗ ਜਾ ਰਿਹਾ ਸੀ, ਮੰਗਲਵਾਰ ਨੂੰ ਕੋਲਕਾਤਾ ਵਾਪਸ ਆ ਗਿਆ ਹੈ। ਦਰਅਸਲ, ਜਹਾਜ਼ ਦੇ ਪਾਇਲਟਾਂ ਨੂੰ ਟੇਕਆਫ ਕਰਨ ਤੋਂ ਬਾਅਦ ਮੌਸਮ ਵਿਗਿਆਨ ਦਾ ਰਾਡਾਰ ਕੰਮ ਨਾ ਕਰਨ ਦਾ ਸ਼ੱਕ ਸੀ।ਸਪਾਈਸਜੈੱਟ ਦੇ ਬੁਲਾਰੇ ਮੁਤਾਬਕ ਜਹਾਜ਼ ਨੇ ਬੁੱਧਵਾਰ ਨੂੰ ਕੋਲਕਾਤਾ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ। ਜਿਕਰਯੋਗ ਹੈ ਕਿ ਪਿਛਲੇ 18 ਦਿਨਾਂ ਵਿੱਚ ਸਪਾਈਸਜੈੱਟ ਦੇ ਜਹਾਜ਼ ਵਿੱਚ ਤਕਨੀਕੀ ਖਰਾਬੀ ਦੀ ਇਹ ਅੱਠਵੀਂ ਘਟਨਾ ਹੈ। ਮੰਗਲਵਾਰ ਨੂੰ ਕੰਪਨੀ ਦੇ ਦੋ ਹੋਰ ਜਹਾਜ਼ਾਂ ‘ਚ ਵੀ ਇਸੇ ਤਰ੍ਹਾਂ ਦੀ ਖਰਾਬੀ ਦੀਆਂ ਖਬਰਾਂ ਆਈਆਂ ਸਨ।