TheUnmute.com

ਤੂਫਾਨ ‘ਚ ਫਸਿਆ ਸਪਾਈਸ ਜੈੱਟ ਦਾ ਜਹਾਜ਼, ਲੈਂਡਿੰਗ ਤੋਂ ਪਹਿਲਾਂ ਜ਼ੋਰਦਾਰ ਝਟਕਿਆਂ ਨਾਲ 40 ਯਾਤਰੀ ਜ਼ਖਮੀ

ਚੰਡੀਗੜ੍ਹ 02 ਮਈ 2022: ਸਪਾਈਸਜੈੱਟ (SpiceJet) ਦੀ ਇੱਕ ਉਡਾਣ ਬੋਇੰਗ ਬੀ737 (Boeing B737), ਜੋ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ ਭਰ ਰਹੀ ਸੀ, ਨੂੰ ਐਤਵਾਰ ਨੂੰ ਲੈਂਡਿੰਗ ਦੌਰਾਨ ਵਾਯੂਮੰਡਲ ਵਿੱਚ ਗੰਭੀਰ ਗੜਬੜ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਦੇ ਝਟਕੇ ਕਾਰਨ ਕੈਬਿਨ ‘ਚ ਰੱਖਿਆ ਸਾਮਾਨ ਯਾਤਰੀਆਂ ‘ਤੇ ਡਿੱਗਣ ਲੱਗਾ। ਇਸ ਕਾਰਨ 40 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਇਸ ਅਚਾਨਕ ਵਾਪਰੀ ਘਟਨਾ ਨਾਲ ਜਹਾਜ਼ ਦੇ ਅੰਦਰ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ‘ਚੋਂ 10 ਦੀ ਹਾਲਤ ਗੰਭੀਰ ਹੈ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਬਾਅਦ ਵਿੱਚ ਦੁਰਗਾਪੁਰ ਵਿੱਚ ਸੁਰੱਖਿਅਤ ਉਤਰ ਗਿਆ। ਜ਼ਖਮੀ ਯਾਤਰੀਆਂ ਨੂੰ ਤੁਰੰਤ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਗਈ। ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਏਅਰਲਾਈਨ ਨੇ ਕਿਹਾ ਕਿ ਸਾਰੇ ਜ਼ਖਮੀ ਯਾਤਰੀਆਂ ਨੂੰ ਹਰ ਸੰਭਵ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

SpiceJet

ਸਪਾਈਸਜੈੱਟ (SpiceJet) ਜਹਾਜ਼ ਬੋਇੰਗ B737 ਨੇ ਮੁੰਬਈ ਤੋਂ ਪੱਛਮੀ ਬੰਗਾਲ ਦੇ ਦੁਰਗਾਪੁਰ ਦੇ ਕਾਜ਼ੀ ਨਜ਼ਰੁਲ ਇਸਲਾਮ ਹਵਾਈ ਅੱਡੇ ਲਈ ਉਡਾਣ ਭਰੀ। ਜਦੋਂ ਜਹਾਜ਼ ਲੈਂਡ ਕਰਨ ਹੀ ਵਾਲਾ ਸੀ, ਤਾਂ ਇਹ ਅਚਾਨਕ ਹੋਈ ਵਾਯੂਮੰਡਲ ਗੜਬੜੀ ਵਿਚ ਫਸ ਗਿਆ।ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, ”1 ਮਈ ਨੂੰ ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ SG-945 ਦਾ ਸੰਚਾਲਨ ਕਰਦੇ ਸਮੇਂ ਹਵਾਈ ਅੱਡੇ ‘ਤੇ ਲੈਂਡ ਕਰ ਰਿਹਾ ਸੀ ਕਿ ਉਸ ਸਮੇਂ ਇਸ ਵਿਚ ਗੰਭੀਰ ਮਾਹੌਲ ਖਰਾਬ ਹੋ ਗਿਆ, ਜਿਸ ਕਾਰਨ ਬਦਕਿਸਮਤੀ ਨਾਲ ਕੁਝ ਯਾਤਰੀ ਜ਼ਖਮੀ ਹੋ ਗਏ। “

Exit mobile version