Site icon TheUnmute.com

ਸਪਾਈਸਜੈੱਟ ਨੂੰ 8 ਹਫਤਿਆਂ ਤੱਕ 50 ਫੀਸਦੀ ਫਲਾਈਟਾਂ ਨੂੰ ਉਡਾਣ ਭਰਨ ਦੀ ਮਨਜੂਰੀ: DGCA

SpiceJet

ਚੰਡੀਗੜ੍ਹ 27 ਜੁਲਾਈ 2022: ਏਅਰਲਾਈਨ ਸਪਾਈਸਜੈੱਟ (SpiceJet) ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ । ਏਅਰਲਾਈਨ ਸਪਾਈਸਜੈੱਟ ਦੀ ਫਲਾਈਟਾਂ ‘ਚ ਤਕਨੀਕੀ ਕਾਰਨਾਂ ਕਰਕੇ ਐਮਰਜੈਂਸੀ ਲੈਂਡਿੰਗ ਹੋਈਆਂ | ਜਿਸਦੇ ਚੱਲਦੇ ਡੀਜੀਸੀਏ (DGCA) ਨੇ ਸਪਾਈਸਜੈੱਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ |

ਇਸਦੇ ਚੱਲਦੇ ਡੀਜੀਸੀਏ ਨੇ ਵੱਖ-ਵੱਖ ਸਥਾਨਾਂ ਦੀ ਜਾਂਚ, ਨਿਰੀਖਣ ਅਤੇ ਕਾਰਨ ਦੱਸੋ ਨੋਟਿਸਾਂ ਦੇ ਜਵਾਬ ਦੇ ਮੱਦੇਨਜ਼ਰ ਏਅਰਲਾਈਨ ਕੰਪਨੀ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ ਏਅਰਲਾਈਨ ਕੰਪਨੀ ਸਪਾਈਸਜੈੱਟ ਇਸ ਆਰਡਰ ਦੇ ਜਾਰੀ ਹੋਣ ਦੀ ਮਿਤੀ ਤੋਂ 8 ਹਫਤਿਆਂ ਤੱਕ ਆਪਣੀ ਮਨਜ਼ੂਰਸ਼ੁਦਾ ਉਡਾਣਾਂ ਦਾ ਸਿਰਫ 50% ਹੀ ਸੰਚਾਲਨ ਕਰ ਸਕੇਗੀ।

ਡੀਜੀਸੀਏ (DGCA) ਨੇ ਇਹ ਹੁਕਮ ਹਾਲ ਹੀ ਦੇ ਦਿਨਾਂ ਵਿੱਚ ਕੰਪਨੀ ਦੀਆਂ ਉਡਾਣਾਂ ਦੌਰਾਨ ਇੱਕ ਤੋਂ ਬਾਅਦ ਇੱਕ ਗੜਬੜ ਦੀਆਂ ਰਿਪੋਰਟਾਂ ਤੋਂ ਬਾਅਦ ਜਾਰੀ ਕੀਤਾ ਹੈ। ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਸਪਾਈਸਜੈੱਟ ਨੂੰ ਗੜਬੜੀ ਪਾਏ ਜਾਣ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਹੁਣ ਇਸ ਮਾਮਲੇ ‘ਚ ਕੰਪਨੀ ਨੇ ਵੱਖ-ਵੱਖ ਜਾਂਚ ਪ੍ਰਕਿਰਿਆ ਤੋਂ ਬਾਅਦ ਇਹ ਸਖਤ ਫੈਸਲਾ ਲਿਆ ਹੈ।

ਡੀਜੀਸੀਏ ਵੱਲੋਂ ਜਾਰੀ ਅੰਤਰਿਮ ਹੁਕਮ ਵਿੱਚ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ 5 ਜੁਲਾਈ 2022 ਦਰਮਿਆਨ ਸਪਾਈਸ ਜੈੱਟ ਦੀਆਂ ਉਡਾਣਾਂ ਵਿੱਚ ਹੋਈਆਂ ਘਟਨਾਵਾਂ ਦੀ ਜਾਂਚ ਵਿੱਚ ਪਾਇਆ ਗਿਆ ਕਿ ਕਈ ਮੌਕਿਆਂ ‘ਤੇ ਏਅਰਲਾਈਨ ਦੇ ਜਹਾਜ਼ਾਂ ਨੂੰ ਆਪਣੇ ਮੂਲ ਸਥਾਨ ‘ਤੇ ਪਰਤਣਾ ਪਿਆ। ਜਾਂ ਆਪਣੀ ਮੰਜ਼ਿਲ ‘ਤੇ ਘੱਟ ਸੁਰੱਖਿਆ ਦੇ ਵਿਚਕਾਰ ਉਤਰਨਾ ਪਿਆ। ਜਾਂਚ ਦੌਰਾਨ ਪਾਇਆ ਗਿਆ ਕਿ ਅਜਿਹਾ ਅੰਦਰੂਨੀ ਸੁਰੱਖਿਆ ਪ੍ਰਬੰਧਾਂ ਅਤੇ ਨਾਕਾਫ਼ੀ ਰੱਖ-ਰਖਾਅ ਕਾਰਨ ਹੋਇਆ ਹੈ। ਇਸ ਕਾਰਨ ਜਹਾਜ਼ ਦੇ ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਕਰਨਾ ਪਿਆ।

Exit mobile version