TheUnmute.com

ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਰਬਾਰ ਸਾਹਿਬ ਵਿਖੇ ਹੋਈ ਅਲੋਕਿਕ ਆਤਿਸ਼ਬਾਜੀ

ਅੰਮ੍ਰਿਤਸਰ, 05 ਮਈ 2023: ਤੀਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ (Sri Guru Amardas Ji) ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ‘ਚ ਵਸਦੇ ਸਿੱਖ ਭਾਈਚਾਰੇ ਵਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਓਥੇ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਅਤੇ ਗੁਰਦੁਆਰਾ ਬਾਸਰਕੇ ਗਿਲਾ  ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ ਅਤੇ ਦੇਰ ਸ਼ਾਮ ਰਹਿਰਾਸ ਤੋ ਬਾਅਦ ਸ੍ਰੀ ਹਰਿਮੰਦਰ ਸਾਹਿਬ ‘ਚ ਅਲੋਕਿਕ ਆਤਿਸ਼ਬਾਜੀ ਦਾ ਆਯੋਜਨ ਕੀਤਾ ਗਿਆ |

amritsar

ਜਿਸ ਨੂੰ ਵੇਖ ਸੰਗਤ ਅਸ਼-ਅਸ਼ ਕਰ ਉਠੀ ਦੇਸ਼ ਵਿਦੇਸ਼ ਤੋ ਆਈ ਸੰਗਤ ਨੇ ਜਿੱਥੇ ਸਾਰਾ ਦਿਨ ਗੁਰਬਾਣੀ ਦਾ ਸਰਵਣ ਕੀਤਾ | ਓਥੇ ਦੇਰ ਸ਼ਾਮ ਹੋਈ ਇਸ ਅਲੋਕਿਕ ਆਤਿਸ਼ਬਾਜੀ ਨੂੰ ਨਿਹਾਰ ਕੇ ਸੰਗਤ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਸਨ | ਆਤਿਸ਼ਬਾਜੀ ਵੇਖਣ ਤੋ ਬਾਅਦ ਗੱਲਬਾਤ ਕਰਦਿਆ ਸੰਗਤ ਨੇ ਦੱਸਿਆ ਕਿ ਅੱਜ ਇਸ ਅਲੋਕਿਕ ਆਤਿਸ਼ਬਾਜੀ ਨੂੰ ਵੇਖ ਕੇ ਉਨ੍ਹਾ ਨੂੰ ਬਹੁਤ ਹੀ ਖੁਸ਼ੀ ਹੋਈ ਹੈ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੌਕਿਕ ਆਤਿਸ਼ਬਾਜ਼ੀ ਵੀ ਕਰਵਾਈ ਗਈ ਜੋ ਕਿ ਅਤਿ ਮਨਮੋਹਕ ਸੀ | ਇਸ ਤੋਂ ਇਲਾਵਾ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਸੁੰਦਰ ਦੀਪਮਾਲਾ ਵੀ ਕੀਤੀ ਗਈ |

Exit mobile version