Site icon TheUnmute.com

ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਰੂਟ ਪਲਾਨ ਜਾਰੀ

Retreat ceremony

ਚੰਡੀਗੜ੍ਹ, 08 ਅਪ੍ਰੈਲ 2023: ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਿਸ ਨੇ ਰੀਟਰੀਟ ਸੈਰੇਮਨੀ (Retreat Ceremony) ਦੇਖ ਕੇ ਸ਼ਹਿਰ ਪਰਤਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਯੋਜਨਾ ਰੂਟ ਤਿਆਰ ਕੀਤਾ ਹੈ। ਇਸ ਸਬੰਧੀ ਏ.ਡੀ.ਸੀ.ਪੀ ਟਰੈਫਿਕ ਪੁਲਿਸ ਅਮਨਦੀਪ ਕੌਰ ਨੇ ਦੱਸਿਆ ਕਿ ਹਰ ਰੋਜ਼ ਕਰੀਬ ਢਾਈ ਤੋਂ ਤਿੰਨ ਲੱਖ ਸੈਲਾਨੀ ਗੁਰੂ ਨਗਰੀ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ 30,000 ਦੇ ਕਰੀਬ ਸੈਲਾਨੀ ਭਾਰਤ-ਪਾਕਿ ਅਟਾਰੀ ਸਰਹੱਦ ’ਤੇ ਸ਼ਾਮ ਦੇ ਰਿਟਰੀਟ ਸੈਰੇਮਨੀ ਨੂੰ ਦੇਖਣ ਲਈ ਆਉਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਵਾਹਨ ਜਾਂ ਆਟੋ-ਟੈਕਸੀ ਦੀ ਵਰਤੋਂ ਕਰਨੀ ਪੈਂਦੀ ਹੈ।

ਅਮਨਦੀਪ ਕੌਰ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਰੀਟਰੀਟ ਸੈਰੇਮਨੀ (Retreat Ceremony) ਦੇਖ ਕੇ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੰਡੀਆ ਗੇਟ ਤੋਂ ਹੋ ਕੇ ਛੇਹਰਟਾ, ਖੰਡਵਾਲਾ ਵਾਲੀ ਜੀ.ਟੀ ਰੋਡ ਤੋਂ ਹੋ ਕੇ ਪੁਤਲੀਘਰ ਚੌਕ ਦੇ ਰਸਤੇ ਆਉਣਾ ਪੈਂਦਾ ਹੈ। ਇਸ ਕਾਰਨ ਪੁਤਲੀਘਰ ਚੌਕ ਅਤੇ ਜੀ.ਟੀ. ਰੋਡ ‘ਤੇ ਟ੍ਰੈਫਿਕ ਕਾਫੀ ਰਹਿੰਦੀ ਹੈ ਅਤੇ ਸ਼ਾਮ ਦੇ ਸਮੇਂ ਪੁਤਲੀਘਰ ਚੌਂਕ ਰੋਡ ‘ਤੇ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਤਾਂ ਪਹਿਲਾਂ ਹੀ ਭਾਰੀ ਭੀੜ ਰਹਿੰਦੀ ਹੈ, ਇਸ ਤੋਂ ਇਲਾਵਾ ਦਫਤਰ ਤੋਂ ਆਪਣੇ ਘਰਾਂ ਨੂੰ ਆਉਣ ਵਾਲੇ ਕਰਮਚਾਰੀਆਂ ਤੋਂ ਇਲਾਵਾ ਪੁਤਲੀਘਰ ਚੌਕ ‘ਚ ਭਾਰੀ ਟ੍ਰੈਫਿਕ ਹੁੰਦੀ ਹੈ|

ਇਸ ਤਹਿਤ ਟਰੈਫਿਕ ਪੁਲਿਸ ਨੇ ਇਕ ਵਿਸ਼ੇਸ਼ ਯੋਜਨਾ ਬਣਾਈ ਹੈ, ਜਿਸ ਤਹਿਤ ਰਿਟਰੀਟ ਸੈਰੇਮਨੀ ਦੇਖਣ ਵਾਲੇ ਲੋਕ ਅੰਮ੍ਰਿਤਸਰ ਵਾਪਸ ਆਉਂਦੇ ਸਮੇਂ ਛੇਹਰਟਾ, ਖੰਡਵਾਲਾ ਅਤੇ ਪੁਤਲੀਘਰ ਇਲਾਕੇ ਵਿਚ ਆਉਣ ਦੀ ਬਜਾਏ ਹੁਣ ਇੰਡੀਆ ਗੇਟ ਤੋਂ ਬਾਈਪਾਸ ਰੋਡ ਵੱਲ ਜਾਂਦੇ ਹੋਏ ਗੁਮਟਾਲਾ ਚੌਂਕ ਹੁੰਦਿਆਂ ਸ਼ਹਿਰ ਵਿੱਚ ਦਾਖ਼ਲ ਹੋ ਸਕਦੇ ਹਨ |

ਜਿਸਦੇ ਚੱਲਦੇ ਸੜਕ ‘ਤੇ ਲੰਬਾ ਟਰੈਫਿਕ ਜਾਮ ਨਹੀਂ ਲੱਗੇਗਾ ਅਤੇ ਇਸ ਦੇ ਨਾਲ ਹੀ ਰੀਟਰੀਟ ਸੈਰੇਮਨੀ ਦੇਖਣ ਆਉਣ ਵਾਲੇ ਯਾਤਰੀਆਂ ਨੂੰ ਵੀ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਨਾਲ ਹੀ ਉਨ੍ਹਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੋਵੇਗੀ। ਲੋਕ ਟ੍ਰੈਫਿਕ ਪੁਲਸ ਦੀ ਇਸ ਯੋਜਨਾ ਦੀ ਸ਼ਲਾਘਾ ਕਰ ਰਹੇ ਹਨ।

 

Exit mobile version