July 7, 2024 1:23 pm
ਦਾਦੂਵਾਲ

ਖਾਸ ਖਬਰ; ਬੇਅਦਬੀ ਮਾਮਲੇ ‘ਤੇ ਦਾਦੂਵਾਲ ਨੇ ਦਿੱਤਾ ਇਹ ਬਿਆਨ

ਸਿਰਸਾ; ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਤੋਂ ਬੇਅਦਬੀ ਮਾਮਲਿਆਂ ਵਿਚ ਪੁੱਛਗਿੱਛ ਲਈ ਪੰਜਾਬ ਐੱਸ.ਆਈ.ਟੀ. ਰੋਹਤਕ ਸੁਨਾਰੀਆ ਜੇਲ ਪਹੁੰਚੀ ਹੈ, ਬੇਅਦਬੀ ਮਾਮਲੇ ਵਿਚ ਰਾਮ ਰਹੀਮ ਤੋਂ ਸ਼ੁਰੂ ਹੋਈ ਐੱਸ.ਆਈ.ਟੀ. ਦੀ ਪੁੱਛਗਿੱਛ ਤੇ ਹੁਣ ਰਾਜਨੀਤਿਕ ਟਿੱਪਣੀਆਂ ਵੀ ਸਾਹਮਣੇ ਆਈਆਂ ਹਨ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਸ ਮਾਮਲੇ ਨੂੰ ਪੰਜਾਬ ਦੀ ਚੰਨੀ ਸਰਕਾਰ ਤੇ ਨਿਸ਼ਾਨੇ ਤੇ ਲਿਆ ਹੈ,
ਦਾਦੂਵਾਲ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਬਾਦਲ ਪਰਿਵਾਰ ਨੇ ਡੇਰਾ ਸ਼ਰਧਾਲੂਆਂ ਨੂੰ ਬਚਾਉਣ ਦਾ ਕੰਮ ਕੀਤਾ ਸੀ, ਜਿਸ ਦਾ ਹਰਜ਼ਾਨਾ ਉਨ੍ਹਾਂ ਨੂੰ ਭੁਗਤਣਾ ਪਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲੇ ਵਿਚ ਕਾਰਵਾਹੀ ਕਰਨ ਦੇ ਨਾਂ ‘ਤੇ ਸਰਕਾਰ ਬਣਾਈ ਸੀ, ਪਰ ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਇਸ ਮਾਮਲੇ ਵਿਚ ਕੁਙ ਨਹੀਂ ਕੀਤਾ, ਜਿਸ ਦਾ ਹਰਜ਼ਾਨਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੁਗਤਣਾ ਪਿਆ, ਦਾਦੂਵਾਲ ਨੇ ਕਿਹਾ ਕਿ ਜੇਕਰ ਚੰਨੀ ਸਰਕਾਰ ਨੇ ਇਸ ਮਾਮਲੇ ਵਿਚ ਡੇਰਾ ਪ੍ਰਮੁੱਖ ਤੇ ਸਹੀ ਤਰੀਕੇ ਨਾਲ ਕਾਰਵਾਈ ਨਾ ਕੀਤੀ ਤਾ ਉਨ੍ਹਾਂ ਨੂੰ ਵੀ ਹਰਜ਼ਾਨਾ ਭੁਗਤਣਾ ਪਵੇਗਾ,
ਦਾਦੂਵਾਲ ਨੇ ਕਿਹਾ ਕਿ ਅਸੀਂ ਹਮੇਸ਼ਾ ਸਰਕਾਰ ਤੇ ਜਾਂਚ ਟੀਮ ਤੇ ਹੀ ਭਰੋਸਾ ਕੀਤਾ ਹੈ ਪਰ ਪਹਿਲਾ ਕੋਈ ਕਾਰਵਾਹੀ ਨਹੀਂ ਹੋਈ ਹੈ, ਉਨ੍ਹਾਂ ਨੇ ਕਿਹਾ ਕਿ ਜੋ ਐੱਸ.ਆਈ.ਟੀ. ਹੁਣ ਬਣਾਈ ਗਈ ਹੈ, ਉਹ ਇਸ ਮਾਮਲੇ ਵਿਚ ਨਿਰਪੱਖ ਤਰੀਕੇ ਨਾਲ ਪੁੱਛਗਿੱਛ ਕਰੇ, ਦਾਦੂਵਾਲ ਨੇ ਕਿਹਾ ਕਿ ਮੋੜ ਬੰਬ ਬ੍ਲਾਸ੍ਟ ਮਾਮਲੇ ਦੀ ਜਾਂਚ ਇਸ ਐੱਸ.ਆਈ.ਟੀ. ਤੋਂ ਕਰਵਾਉਣੀ ਚਾਹੀਦੀ ਹੈ, ਗੁਰਮੀਤ ਰਾਮ ਰਹੀਮ ਇਨ੍ਹਾਂ ਸਾਰੀਆਂ ਸਾਜਿਸ਼ਾ ਵਿਚ ਮੁਖ ਸਾਜਿਸ਼ਕਰਤਾ ਹੈ,
ਰੋਹਤਕ ਸੁਨਾਰੀਆ ਜੇਲ ਵਿਚ ਰਾਮ ਰਹੀਮ ਤੋਂ ਪੁੱਛਗਿੱਛ ਤੇ ਦਾਦੂਵਾਲ ਨੇ ਕਿਹਾ ਕਿ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਸੁਨਾਰੀਆ ਜੇਲ ਵਿਚ ਨਹੀਂ ਬਲਕਿ ਪੰਜਾਬ ਵਿਚ ਸਖਤੀ ਨਾਲ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਕਿ ਉਨ੍ਹਾਂ ਨੇ ਬੇਅਦਬੀ ਕਿਉਂ ਕਰਵਾਈ,