ਚੰਡੀਗੜ੍ਹ 3 ਜਨਵਰੀ 2022: ਪੰਜਾਬ (Punjab) ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ (Punjab) ਅਤੇ ਹਰਿਆਣਾ ਹਾਈਕੋਰਟ(Punjab and Haryana High Court) ਚੰਡੀਗੜ੍ਹ ਦੀ ਵਿਸ਼ੇਸ਼ ਕਮੇਟੀ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਮੇਟੀ ਦੀ ਤਰਫੋਂ ਫੈਸਲਾ ਕੀਤਾ ਗਿਆ ਹੈ ਕਿ 5 ਜਨਵਰੀ ਤੋਂ 14 ਜਨਵਰੀ ਤੱਕ ਸਾਰੀਆਂ ਅਦਾਲਤਾਂ ਵਿੱਚ ਵਰਚੁਅਲ ਮੋਡ ‘ਤੇ ਸੁਣਵਾਈ ਹੋਵੇਗੀ।