Site icon TheUnmute.com

ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਵੱਲੋਂ ਜੇਪੀ ਨੱਡਾ ਨਾਲ ਮੁਲਾਕਾਤ, ਸੂਬੇ ‘ਚ DAP ਖਾਦ ਦੀ ਕਮੀ ਦਾ ਮੁੱਦਾ ਚੁੱਕਿਆ

DAP

ਚੰਡੀਗੜ੍ਹ, 30 ਅਗਸਤ 2024: ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਕੇਂਦਰੀ ਖਾਦ ਮੰਤਰੀ ਜੇਪੀ ਨੱਡਾ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਹੈ।ਇਸ ਦੌਰਾਨ ਉਨ੍ਹਾਂ ਨੇ ਪੰਜਾਬ ‘ਚ ਪੈਦਾ ਹੋ ਰਹੀ ਡੀਏਪੀ (DAP) ਖਾਦ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਜੇਕਰ ਡੀਏਪੀ ਦਾ ਸਟਾਕ ਸਮੇਂ ਸਿਰ ਪੂਰਾ ਨਾ ਕੀਤਾ ਗਿਆ ਤਾਂ ਪੰਜਾਬ ‘ਚ ਕਣਕ ਦੀ ਪੈਦਾਵਾਰ ‘ਚ ਭਾਰੀ ਕਮੀ ਆ ਸਕਦੀ ਹੈ ਅਤੇ ਮਾਲੀ ਨੁਕਸਾਨ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਇਸ ਮਾਮਲੇ ‘ਤੇ ਕੇਂਦਰੀ ਮੰਤਰੀ ਨੂੰ ਚਿੱਠੀ ਲਿਖੀ ਸੀ।

ਪੰਜਾਬ ‘ਚ ਹਾੜੀ ਦੇ ਸੀਜ਼ਨ ‘ਚ 35 ਲੱਖ ਹੈਕਟੇਅਰ ਰਕਬੇ ‘ਚ ਕਣਕ ਦੀ ਬਿਜਾਈ ਲਈ 5.5 ਲੱਖ ਮੀਟ੍ਰਿਕ ਟਨ ਡੀਏਪੀ (DAP) ਖਾਦ ਦੀ ਜ਼ਰੂਰਤ ਹੁੰਦੀ ਹੈ। ਕੇਂਦਰ ਵੱਲੋਂ 1 ਜੁਲਾਈ ਤੱਕ ਸਿਰਫ਼ 40 ਹਜ਼ਾਰ ਮੀਟ੍ਰਿਕ ਟਨ ਡੀ.ਏ.ਪੀ. ਖਾਦ ਉਪਲਬੱਧ ਕਰਵਾਈ ,ਜੋ ਕਿ .5 ਲੱਖ ਮੀਟ੍ਰਿਕ ਟਨ ਘੱਟ ਹੈ |

ਖੇਤੀਬਾੜੀ ਵਿਭਾਗ ਮੁਤਾਬਕ ਇਸ ਵਾਰ ਪੰਜਾਬ ‘ਚ 35 ਲੱਖ ਹੈਕਟੇਅਰ ਰਕਬੇ ‘ਚ ਕਣਕ ਦੀ ਬਿਜਾਈ ਹੋਣੀ ਹੈ। ਅਜਿਹੀ ਸਥਿਤੀ ‘ਚ ਖਾਦ ਦੀ ਲੋੜ ਹੁੰਦੀ ਹੈ। ਹਾਲਾਂਕਿ ਵਿਭਾਗ ਨੇ ਇੱਕ ਲੱਖ ਮੀਟ੍ਰਿਕ ਟਨ ਦਾ ਸਟਾਕ ਰੱਖਿਆ ਹੋਇਆ ਹੈ।

Exit mobile version