Site icon TheUnmute.com

ਕੰਗਣਾ ਨੂੰ ਲੈ ਕੇ ਬੋਲੇ ਰਾਜਾ ਵੜਿੰਗ, ਜੋ ਦਿਮਾਗ ਤੋਂ ਖਾਲੀ ਹੋਵੇ ਉਸ ਦੇ ਬਾਰੇ ‘ਚ ਨਹੀਂ ਬੋਲਣਾ ਚਾਹੀਦਾ

Raja Waring

ਚੰਡੀਗੜ੍ਹ 15 ਨਵੰਬਰ 2021 : ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਲੋਂ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ, ਇਸ ਦੇ ਉਪਰੰਤ ਅਦਾਕਾਰ ਕੰਗਣਾ ਰਣੌਤ ਦੇ ਬਾਰੇ ਕਿਹਾ ਕਿ ਉਹ ਦਿਮਾਗੀ ਤੋਂ ਖਾਲੀ ਹੈ ਅਤੇ ਜੋ ਦਿਮਾਗ ਤੋਂ ਖਾਲੀ ਹੋਵੇ ਉਸ ਦੇ ਬਾਰੇ ਵਿਚ ਨਹੀਂ ਬੋਲਣਾ ਚਾਹੀਦਾ, ਜਿਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂ ਇਹੋ ਜਿਹੀਆਂ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ,
ਦੱਸਦਈਏ ਕਿ ਕੰਗਣਾ ਨੇ ਕਿਹਾ ਸੀ ਕਿ 1947 ਵਿਚ ਭਾਰਤ ਨੂੰ ਭੀਖ ਵਿਚ ਆਜ਼ਾਦੀ ਦੇ ਦਿੱਤੀ ਗਈ ਸੀ, ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਅੰਗਰੇਜ਼ਾਂ ਦੀ ਐਕਸਟੇਂਸ਼ਨ ਰਹੀ, ਦੇਸ਼ ਨੂੰ ਅਸਲ ਆਜ਼ਾਦੀ 2014 ਤੋਂ ਬਾਅਦ ਮਿਲੀ,
ਇਸ ਦੇ ਨਾਲ ਹੀ ਉਨ੍ਹਾਂ ਨੇ ਡੀ.ਏ.ਪੀ. ਦੀ ਕਮੀ ਲਈ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਨੂੰ ਜਿੰਮੇਵਾਰ ਦੱਸਿਆ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਲੋਂ ਵਿਧਾਨ ਸਭਾ ਮਤਦਾਨ 2022 ਲਈ ਹੁਣ ਤੋਂ ਹੀ ਉਮੀਦਵਾਰਾਂ ਦੇ ਐਲਾ ਨ ਤੋਂ ਬਾਅਦ ਕਿਹਾ ਕਿ ਚੰਨੀ ਤੇ ਸਿੱਧੂ ਦੀ ਜੋੜੀ ਪੰਜਾਬ ਵਿਚ ਛਾ ਗਈ ਹੈ, ਤੇ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਡਰ ਲੱਗ ਰਿਹਾ ਹੈ ਕਿ ਸਾਡੇ ਉਮੀਦਵਾਰ ਕੀਤੇ ਕਾਂਗਰਸ ਵਿਚ ਨਾ ਚਲੇ ਜਾਣ, ਇਸ ਲਈ ਇਹ ਅਜਿਹਾ ਕਰ ਰਹੇ ਹਨ, ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਜਿਸ ਨੇ ਕਦੇ ਕਾਗਜ ਨਹੀਂ ਚੁੱਕਿਆ ਉਹ ਹੁਣ ਕੂੜਾ ਚੁੱਕਣ ਦਾ ਨਾਟਕ ਕਰ ਰਹੇ ਹਨ,

Exit mobile version