Kultar Singh Sandhawan

ਸੜਕ ਹਾਦਸੇ ‘ਚ ਵਾਲ-ਵਾਲ ਬਚੇ ਸਪੀਕਰ ਕੁਲਤਾਰ ਸੰਧਵਾਂ, ਅੰਮ੍ਰਿਤਸਰ ਨੇੜੇ ਟਰੱਕ ਤੇ ਸੰਧਵਾਂ ਦੀ ਕਾਰ ‘ਚ ਹੋਈ ਟੱਕਰ

ਚੰਡੀਗੜ੍ਹ 11 ਅਗਸਤ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਕਥਿਤ ਤੌਰ ‘ਤੇ ਟੱਕਰ ਮਾਰ ਦਿੱਤੀ। ਸੰਧਵਾਂ ਇਸੇ ਕਾਰ ‘ਚ ਬੈਠੇ ਸਨ। ਇਸ ਹਾਦਸੇ ਵਿਚ ਸੰਧਵਾਂ ਵਾਲ-ਵਾਲ ਬਚ ਗਏ ਹਨ।

ਸੰਧਵਾਂ ਨੇ ਸੜਕ ਉੱਤੇ ਅਜਿਹੀ ਜਾਨਲੇਵਾ ਲਾਪਰਵਾਹੀ ਦੀ ਜਾਂਚ ਕਰਾਉਣ ਦੀ ਵਕਾਲਤ ਕੀਤੀ ਹੈ। ਇਸ ਮੌਕੇ ਸਪੀਕਰ ਦੇ ਸੁਰੱਖਿਆ ਮੁਲਾਜ਼ਮਾਂ ਦਾ ਟਰੱਕ ਡਰਾਈਵਰ ਨਾਲ ਬੋਲ ਬੁਲਾਰਾ ਹੋ ਗਿਆ ਸੀ ਪਰ ਮਨੁੱਖਤਾਵਾਦੀ ਰਵੱਈਏ ਦਾ ਪ੍ਰਗਟਾਵਾ ਕਰਦਿਆਂ ਸੰਧਵਾਂ ਨੇ ਇਸ ਲਈ ਮਾਫ਼ੀ ਮੰਗੀ ਹੈ। ਉਹਨਾਂ ਕਿਹਾ ਕਿ ਹਰੇਕ ਡਰਾਈਵਰ ਲਈ ਸੜਕੀ ਸ਼ਿਸ਼ਟਾਚਾਰ ਅਪਣਾਉਣਾ ਲਾਜ਼ਮੀ ਹੈ ਅਤੇ ਨਿਯਮਾਂ ਤੇ ਕਾਨੂੰਨ ਦੀ ਪਾਲਣਾ ਵੀ ਅਤਿ ਜ਼ਰੂਰੀ ਹੈ ਪਰ ਸੜਕ ਉੱਤੇ ਕਿਸੇ ਦੀ ਜਾਨ ਲੈਣ ਵਰਗੀ ਲਾਪ੍ਰਵਾਹੀ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ।

Scroll to Top