ਪ੍ਰਮੋਦ ਭਗਤ

ਸਪੈਨਿਸ਼ ਪੈਰਾ ਬੈਡਮਿੰਟਨ ਟੂਰਨਾਮੈਂਟ: ਪ੍ਰਮੋਦ ਭਗਤ ਨੇ ਤਿੰਨੋਂ ਵਰਗਾਂ ‘ਚ ਜਿੱਤਿਆ ਸੋਨ ਤਗ਼ਮਾ

ਚੰਡੀਗੜ੍ਹ 07 ਮਾਰਚ 2022: ਸਪੇਨ ਦੇ ਵਿਟੋਰੀਆ ‘ਚ ਚੱਲ ਰਹੇ ਸਪੈਨਿਸ਼ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂ ਟੂਰਨਾਮੈਂਟ ‘ਚ ਪ੍ਰਮੋਦ ਭਗਤ ਨੇ ਤਿੰਨੋਂ ਵਰਗਾਂ ‘ਚ ਸੋਨ ਤਮਗਾ ਜਿੱਤਿਆ। ਪ੍ਰਮੋਦ ਟੋਕੀਓ ਪੈਰਾਲੰਪਿਕ ਚੈਂਪੀਅਨ ਵੀ ਰਹਿ ਚੁੱਕੇ ਹਨ | ਵਿਸ਼ਵ ਦਰਜਾਬੰਦੀ ‘ਚ ਚੌਥੇ ਸਥਾਨ ’ਤੇ ਕਾਬਜ਼ ਸੁਕਾਂਤ ਕਦਮ ਨੇ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ।

ਪ੍ਰਮੋਦ ਭਗਤ ਨੇ ਸਿੰਗਲ ਵਰਗ ‘ਚ ਕੁਮਾਰ ਨਿਤੇਸ਼ ਨੂੰ 17.21, 21.17, 21.17 ਨਾਲ ਹਰਾਇਆ। ਪੁਰਸ਼ ਡਬਲਜ਼ ‘ਚ ਭਗਤ ਅਤੇ ਮਨੋਜ ਸਰਕਾਰ ਨੇ ਭਾਰਤ ਦੇ ਕਦਮ ਅਤੇ ਨਿਤੇਸ਼ ਨੂੰ 21.19, 11.21, 21.11 ਨਾਲ ਹਰਾਇਆ। ਮਿਕਸਡ ਡਬਲਜ਼ ‘ਚ ਭਗਤ ਅਤੇ ਪਲਕ ਕੋਹਲੀ ਨੇ ਭਾਰਤ ਦੇ ਰੁਤਿਕ ਰਘੁਪਤੀ ਅਤੇ ਮਾਨਸੀ ਜੋਸ਼ੀ ਨੂੰ 14.21, 21.11, 21.14 ਨਾਲ ਹਰਾ ਕੇ ਖਿਤਾਬ ਜਿੱਤਿਆ।

ਇਸ ਦੌਰਾਨ ਭਗਤ ਨੇ ਕਿਹਾ, ‘ਇਹ ਮੇਰੇ ਲਈ ਖਾਸ ਜਿੱਤ ਹੈ ਕਿਉਂਕਿ ਇਹ ਦੋ ਟੂਰਨਾਮੈਂਟਾਂ ਤੋਂ ਬਾਅਦ ਆਈ ਹੈ। ਮੇਰਾ ਧਿਆਨ ਹੁਣ ਗ੍ਰੇਡ ਵਨ ਟੂਰਨਾਮੈਂਟ ‘ਤੇ ਹੈ ਜੋ ਤਿੰਨ ਦਿਨ ਬਾਅਦ ਸ਼ੁਰੂ ਹੋਵੇਗਾ। ਦੂਜੇ ਪਾਸੇ ਕਦਮ ਨੇ ਮਾਰਸੇਲ ਐਡਮ ਨੂੰ 21.18, 21.18 ਨਾਲ ਹਰਾਇਆ। ਪੁਰਸ਼ ਡਬਲਜ਼ ‘ਚ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।

Scroll to Top