July 3, 2024 12:19 pm
Azam Khan

ਭੜਕਾਊ ਭਾਸ਼ਣ ਮਾਮਲੇ ‘ਚ ਸਪਾ ਨੇਤਾ ਆਜ਼ਮ ਖਾਨ ਨੂੰ ਮਿਲੀ ਅੰਤਰਿਮ ਜ਼ਮਾਨਤ

ਚੰਡੀਗੜ੍ਹ 22 ਨਵੰਬਰ 2022: ਰਾਮਪੁਰ ਦੀ ਹੇਠਲੀ ਅਦਾਲਤ ਨੇ ਸਮਾਜਵਾਦੀ ਪਾਰਟੀ (ਸਪਾ) ਨੇਤਾ ਆਜ਼ਮ ਖਾਨ (Azam Khan) ਨੂੰ ਭੜਕਾਊ ਭਾਸ਼ਣ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ 50,000 ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ।ਅਦਾਲਤ ਨੇ ਆਜ਼ਮ ਖਾਨ ਨੂੰ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਤਿੰਨ ਸਾਲ ਦੀ ਕੈਦ ਅਤੇ 6,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਆਜ਼ਮ ਖਾਨ ਨੇ ਇਸ ਫੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਸੈਸ਼ਨ ਕੋਰਟ ਨੇ ਆਜ਼ਮ ਖਾਨ ਨੂੰ 22 ਨਵੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ।

ਆਜ਼ਮ ਖਾਨ ਇਸ ਮਾਮਲੇ ‘ਚ ਜ਼ਮਾਨਤ ਲਈ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਹੋਏ। ਉਹ ਕਰੀਬ ਚਾਰ ਘੰਟੇ ਅਦਾਲਤ ਵਿੱਚ ਰਹੇ । ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 50-50 ਹਜ਼ਾਰ ਰੁਪਏ ਦੇ ਦੋ ਜ਼ਮਾਨਤ ਅਤੇ 50 ਹਜ਼ਾਰ ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ।