ਚੰਡੀਗੜ੍ਹ 18 ਜਨਵਰੀ 2022: ਦੱਖਣੀ ਕੋਰੀਆ ਦੇ ਨੇਤਾ ਮੰਗਲਵਾਰ ਨੂੰ ਸਾਊਦੀ ਅਰਬ (Saudi Arabia) ਪਹੁੰਚ ਗਏ ਹਨ, ਤੇ ਇਸ ਦੌਰਾਨ ਰਿਆਦ ‘ਚ ਰਾਜਕੁਮਾਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਹ ਦੱਖਣੀ ਕੋਰੀਆ (South Korean) ਦੇ ਰਾਸ਼ਟਰਪਤੀ ਮੂਨ ਜੇ-ਇਨ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਮੱਧ ਪੂਰਬ ਦੇ ਦੌਰੇ ‘ਤੇ ਦੂਜਾ ਪੜਾਅ ਸੀ। ਦੱਖਣੀ ਕੋਰੀਆਈ (South Korean) ਰਾਸ਼ਟਰਪਤੀ ਦਾ ਰਾਜਕੁਮਾਰ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਅਤੇ ‘ਆਨਰ ਗਾਰਡ ਮਾਰਚਿੰਗ ਬੈਂਡ’ ਵੱਲੋਂ ਸਵਾਗਤ ਕੀਤਾ ਗਿਆ।
ਸਾਰੇ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ ਅਤੇ ਰਾਸ਼ਟਰਪਤੀ ਮੂਨ ਨੇ ਕੋਰੋਨਾ ਵਾਇਰਸ ਨਿਯਮਾਂ ਤਹਿਤ ਰਾਜਕੁਮਾਰ ਨਾਲ ਹੱਥ ਨਹੀਂ ਮਿਲਾਇਆ। ਮੁਹੰਮਦ ਬਿਨ ਸਲਮਾਨ ਨੇ ਆਪਣੇ ਪਿਤਾ ਸਲਮਾਨ ਨਾਲ ਸਾਊਦੀ ਅਰਬ ਸ਼ਾਸਨ ਦੇ ਦਿਨ-ਪ੍ਰਤੀਦਿਨ ਦੇ ਕੰਮਕਾਜ ਨੂੰ ਵੱਡੇ ਪੱਧਰ ‘ਤੇ ਸੰਭਾਲ ਲਿਆ ਹੈ। ਮੂਨ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਤੋਂ ਬਾਅਦ ਸਾਊਦੀ ਅਰਬ ਦੀ ਯਾਤਰਾ ‘ਤੇ ਆਏ ਹਨ।