29 ਦਸੰਬਰ 2024: ਦੱਖਣੀ (South Korea) ਕੋਰੀਆ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਥੇ ਐਤਵਾਰ ਨੂੰ ਦੱਖਣੀ ਕੋਰੀਆ ਦੇ ਮੁਆਨ ਇੰਟਰਨੈਸ਼ਨਲ (international airport) ਏਅਰਪੋਰਟ ‘ਤੇ ਇਕ ਜਹਾਜ਼ (plane) ‘ਚ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਘੱਟੋ-ਘੱਟ 28 ਯਾਤਰੀਆਂ (passengers)ਦੇ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਜਹਾਜ਼ ਬੈਂਕਾਕ ਤੋਂ ਵਾਪਸ ਆ ਰਿਹਾ ਸੀ।
ਦੱਸ ਦੇਈਏ ਕਿ ਫਲਾਈਟ ‘ਚ 175 ਯਾਤਰੀ ਸਵਾਰ ਦੱਸੇ ਜਾ ਰਹੇ ਹਨ। ਜਹਾਜ਼ ਵਿਚ ਚਾਲਕ ਦਲ ਦੇ ਛੇ ਮੈਂਬਰ ਵੀ ਸਵਾਰ ਸਨ। ਐਮਰਜੈਂਸੀ ਦਫ਼ਤਰ (emergency office) ਦੇ ਅਨੁਸਾਰ, ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਇੱਕ ਕੰਧ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਦੱਸ ਦਈਏ ਕਿ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਜਾਣਕਾਰੀ ਮੁਤਾਬਕ ਇਹ ਜਹਾਜ਼ ਜੇਜੂ ਏਅਰ ਦਾ ਸੀ ਅਤੇ ਬੋਇੰਗ 737-800 ਸੀ। ਅੱਗ ਬੁਝਾਉਣ ਤੋਂ ਬਾਅਦ ਬਚਾਅ ਅਧਿਕਾਰੀ ਜਹਾਜ਼ ‘ਚੋਂ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
ਮਾਮਲੇ ‘ਚ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ ਕੁਝ ਦਿਨ ਪਹਿਲਾਂ ਕਜ਼ਾਕਿਸਤਾਨ ਵਿੱਚ ਇੱਕ ਜਹਾਜ਼ ਹਾਦਸੇ ਤੋਂ ਬਾਅਦ ਵਾਪਰਿਆ ਸੀ, ਜਿਸ ਵਿੱਚ 67 ਵਿੱਚੋਂ 38 ਯਾਤਰੀਆਂ ਦੀ ਮੌਤ ਹੋ ਗਈ ਸੀ।
read more: Plane Crash:ਆਗਰਾ ‘ਚ ਭਾਰਤੀ ਹਵਾਈ ਫੌਜ ਦਾ ਜਹਾਜ਼ ਮਿਗ-29 ਹਾਦਸਾਗ੍ਰਸਤ