July 7, 2024 1:45 pm
Dakhaṇī apharīkā dī ṭīma kālē raga dī paṭī banha kē utarī maidāna'ca, jāṇō kārana caḍīgaṛha 26 dasabara 2021: Bhārata atē dakhaṇī apharīkā (South Africa) vicālē sain̄curī'ana'ca ṭaisaṭa sīrīza dā pahilā maica khēḍi'ā jā rihā hai. Isa maica dī śurū'āta tōṁ pahilāṁ dōvāṁ ṭīmāṁ dē khiḍārī'āṁ nē kujha samēṁ la'ī mōna rakhi'ā. Iha mauna āracabiśapa ḍēsamaḍa ṭūṭū dē sanamāna vica rakhi'ā gi'ā sī, jō ki nasalī vitakarē dē virōdha vica ika pramukha āgū sī. Ṭūṭū dī aitavāra nū 90 sāla dī umara vica dēhānta hō gi'ā. Dakhaṇī apharīkī (South African) khiḍārī'āṁ nē āracabiśapa dē sanamāna'ca āpaṇī bānha'tē kālī paṭī banhī hai. Bhāratī ṭīma (Indian team) dī mīḍī'ā ikā'ī nē ripōraṭa ditī ki dakhaṇī afarīkā dī krikaṭa ṭīma atē ika rāśaṭara vajōṁ dakhaṇī afarīkā āpaṇē viśava prasidha rājanētā, āracabiśapa aimarīṭasa ḍēsamaḍa ṭūṭū dī mauta'tē sōga pragaṭa karadā hai. Unhāṁ kihā ki bhārata khilāpha pahilē ṭaisaṭa maica dī śurū'āta tōṁ pahilāṁ ṭīmāṁ nē kujha palāṁ la'ī mōna rakhi'ā. Ṭūṭū dē sanamāna'ca dakhaṇī apharīkā dī ṭīma kālē raga dī paṭī banha kē maidāna'ca utarī hai. Ragabhēda dē kaṭaṛa virōdhī, ṭūṭū nē kālē lōkāṁ dē zulama dē bērahima dakhaṇī afarīkī śāsana nū khatama karana la'ī ahisā nāla aṇathaka kama kītā. Usa nū nasalī ni'āṁ atē ailajībīṭī adhikārāṁ la'ī sagharaśa la'ī nōbala śāntī purasakāra nāla sanamānita kītā gi'ā sī. Dasa dē'ī'ē ki bhārata (India) atē dakhaṇī apharīkā (South Africa) vicālē tina ṭaisaṭa maicāṁ dī sīrīza khēḍī jā rahī hai. Sīrīza dā pahilā maica 26 dasabara nū sain̄curī'ana'ca śurū hō'i'ā sī. Jadaki dūjā ṭaisaṭa 3 janavarī tōṁ jōhānasabaraga'ca atē tījā ṭaisaṭa 11 janavarī tōṁ kēpaṭā'ūna'ca khēḍi'ā jāvēgā. Isa sīrīza tōṁ bā'ada tina vanaḍē maicāṁ dī sīrīza vī khēḍī jāvēgī. Vanaḍē maica 19, 21 atē 23 janavarī nū khēḍē jāṇagē. Bhārata nē ajē taka isa sīrīza la'ī ṭīma dā ailāna nahīṁ kītā hai. Show more 1,559 / 5,000 Translation results South African

Cricket: ਦੱਖਣੀ ਅਫਰੀਕਾ ਦੀ ਟੀਮ ਕਾਲੇ ਰੰਗ ਦੀ ਪੱਟੀ ਬੰਨ੍ਹ ਕੇ ਉਤਰੀ ਮੈਦਾਨ ‘ਚ, ਜਾਣੋ ਕਾਰਨ

ਚੰਡੀਗੜ੍ਹ 26 ਦਸੰਬਰ 2021: ਭਾਰਤ ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਸੈਂਚੁਰੀਅਨ ‘ਚ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਕੁੱਝ ਸਮੇਂ ਲਈ ਮੋਨ ਰੱਖਿਆ । ਇਹ ਮੌਨ ਆਰਚਬਿਸ਼ਪ ਡੇਸਮੰਡ ਟੂਟੂ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ, ਜੋ ਕਿ ਨਸਲੀ ਵਿਤਕਰੇ ਦੇ ਵਿਰੋਧ ਵਿੱਚ ਇੱਕ ਪ੍ਰਮੁੱਖ ਆਗੂ ਸੀ। ਟੂਟੂ ਦੀ ਐਤਵਾਰ ਨੂੰ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੱਖਣੀ ਅਫਰੀਕੀ (South African) ਖਿਡਾਰੀਆਂ ਨੇ ਆਰਚਬਿਸ਼ਪ ਦੇ ਸਨਮਾਨ ‘ਚ ਆਪਣੀ ਬਾਂਹ ‘ਤੇ ਕਾਲੀ ਪੱਟੀ ਬੰਨ੍ਹੀ ਹੈ।

ਭਾਰਤੀ ਟੀਮ (Indian team) ਦੀ ਮੀਡੀਆ ਇਕਾਈ ਨੇ ਰਿਪੋਰਟ ਦਿੱਤੀ ਕਿ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਅਤੇ ਇੱਕ ਰਾਸ਼ਟਰ ਵਜੋਂ ਦੱਖਣੀ ਅਫ਼ਰੀਕਾ ਆਪਣੇ ਵਿਸ਼ਵ ਪ੍ਰਸਿੱਧ ਰਾਜਨੇਤਾ, ਆਰਚਬਿਸ਼ਪ ਐਮਰੀਟਸ ਡੇਸਮੰਡ ਟੂਟੂ ਦੀ ਮੌਤ ‘ਤੇ ਸੋਗ ਪ੍ਰਗਟ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਟੀਮਾਂ ਨੇ ਕੁਝ ਪਲਾਂ ਲਈ ਮੋਨ ਰੱਖਿਆ । ਟੂਟੂ ਦੇ ਸਨਮਾਨ ‘ਚ ਦੱਖਣੀ ਅਫਰੀਕਾ ਦੀ ਟੀਮ ਕਾਲੇ ਰੰਗ ਦੀ ਪੱਟੀ ਬੰਨ੍ਹ ਕੇ ਮੈਦਾਨ ‘ਚ ਉਤਰੀ ਹੈ। ਰੰਗਭੇਦ ਦੇ ਕੱਟੜ ਵਿਰੋਧੀ, ਟੂਟੂ ਨੇ ਕਾਲੇ ਲੋਕਾਂ ਦੇ ਜ਼ੁਲਮ ਦੇ ਬੇਰਹਿਮ ਦੱਖਣੀ ਅਫ਼ਰੀਕੀ ਸ਼ਾਸਨ ਨੂੰ ਖਤਮ ਕਰਨ ਲਈ ਅਹਿੰਸਾ ਨਾਲ ਅਣਥੱਕ ਕੰਮ ਕੀਤਾ। ਉਸ ਨੂੰ ਨਸਲੀ ਨਿਆਂ ਅਤੇ ਐਲਜੀਬੀਟੀ ਅਧਿਕਾਰਾਂ ਲਈ ਸੰਘਰਸ਼ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਦੱਸ ਦੇਈਏ ਕਿ ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੈਚ 26 ਦਸੰਬਰ ਨੂੰ ਸੈਂਚੁਰੀਅਨ ‘ਚ ਸ਼ੁਰੂ ਹੋਇਆ ਸੀ। ਜਦਕਿ ਦੂਜਾ ਟੈਸਟ 3 ਜਨਵਰੀ ਤੋਂ ਜੋਹਾਨਸਬਰਗ ‘ਚ ਅਤੇ ਤੀਜਾ ਟੈਸਟ 11 ਜਨਵਰੀ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ। ਇਸ ਸੀਰੀਜ਼ ਤੋਂ ਬਾਅਦ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ। ਵਨਡੇ ਮੈਚ 19, 21 ਅਤੇ 23 ਜਨਵਰੀ ਨੂੰ ਖੇਡੇ ਜਾਣਗੇ। ਭਾਰਤ ਨੇ ਅਜੇ ਤੱਕ ਇਸ ਸੀਰੀਜ਼ ਲਈ ਟੀਮ ਦਾ ਐਲਾਨ ਨਹੀਂ ਕੀਤਾ ਹੈ|